ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ - ਸੰਤ ਰਾਜਿੰਦਰ ਸਿੰਘ
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਅਸੀਂ ਸਹੀ ਅਰਥਾਂ ਦੇ ਨਾਲ ਤਾਂ ਹੀ ਮਨਾ ਸਕਦੇ ਹਾਂ ਜੇਕਰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਲੈ ਕੇ ਤੇ ਉਨ੍ਹਾਂ ’ਤੇ ਠੀਕ ਤਰ੍ਹਾਂ ਅਮਲ ਵੀ ਕਰੀਏ।
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਅਸੀਂ ਸਹੀ ਅਰਥਾਂ ਦੇ ਨਾਲ ਤਾਂ ਹੀ ਮਨਾ ਸਕਦੇ ਹਾਂ ਜੇਕਰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਲੈ ਕੇ ਤੇ ਉਨ੍ਹਾਂ ’ਤੇ ਠੀਕ ਤਰ੍ਹਾਂ ਅਮਲ ਵੀ ਕਰੀਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਜਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਕ ਹੀ ਪਿਤਾ ਪਰਮੇਸ਼ਰ ਦੇ ਪਰਿਵਾਰ ਦੇ ਮੈਂਬਰ ਹਾਂ, ਇਸ ਕਰਕੇ ਸਾਨੂੰ ਆਪਸ ਵਿਚ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ ਅਤੇ ਇਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ, ਆਪਸ ਵਿਚ ਕਦੇ ਵੀ ਵੈਰ-ਵਿਰੋਧ ਨਹੀਂ ਰੱਖਣਾ ਚਾਹੀਦਾ।