ਜਲ ਬੋਰਡ ਵਲੋਂ ਪਾਣੀ ਦੇ ਬਕਾਇਆ ਬਿੱਲ ਜਮ੍ਹਾਂ ਕਰਾਉਣ ਦਾ ਇਕ ਹੋਰ ਮੌਕਾ
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਪਾਣੀ ਦੇ ਪੁਰਾਣੇ ਬਕਾਇਆ ਬਿੱਲ ਜਮ੍ਹਾਂ ਕਰਾਉਣ ਲਈ ਉਪਭੋਗਤਾਵਾਂ ਨੂੰ ਮਾਰਚ ਤੱਕ ਦਾ ਮੌਕਾ ਦਿੱਤਾ ਗਿਆ ਹੈ।
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਪਾਣੀ ਦੇ ਪੁਰਾਣੇ ਬਕਾਇਆ ਬਿੱਲ ਜਮ੍ਹਾਂ ਕਰਾਉਣ ਲਈ ਉਪਭੋਗਤਾਵਾਂ ਨੂੰ ਮਾਰਚ ਤੱਕ ਦਾ ਮੌਕਾ ਦਿੱਤਾ ਗਿਆ ਹੈ। ਦਿੱਲੀ ਜਲ ਬੋਰਡ ਨੇ ਨੈੱਟ ਪੇਮੈਂਟ ਸਰਚਾਰਜ ਮੁਆਫ਼ੀ ਯੋਜਨਾ ਦੀ ਸਮਾਂ-ਸੀਮਾ ਵਧਾ ਕੇ ਮਾਰਚ 2027 ਕੀਤੀ ਹੈ। ਇਸ ਨਾਲ ਲੱਖਾਂ ਉਪਭੋਗਤਾਵਾਂਨੂੰ ਰਾਹਤ ਮਿਲੇਗੀ, ਜੋ ਲੋਕ ਵਧਦੇ ਸਰਚਾਰਜ ਦੇ ਕਾਰਨ ਭੁਗਤਾਨ ਨਹੀਂ ਕਰ ਰਹੇ ਸਨ। ਇਸ ਯੋਜਨਾ ਪ੍ਰਤੀ ਲੱਖਾਂ ਦੀ ਗਿਣਤੀ ਵਿਚ ਲੋਕ ਪਹਿਲਾਂ ਹੀ ਲਾਭ ਉਠਾ ਚੁੱਕੇ ਹਨ। ਜਲ ਬੋਰਡ ਨੇ ਕਰੋੜਾਂ ਰੁਪਏ ਮੁਆਫ਼ ਕੀਤੇ ਹਨ। ਇਸ ਯੋਜਨਾ ਅਧੀਨ ਉੁਪਭੋਗਤਾਵਾਂ ਨੂੰ ਕੇਵਲ ਪਾਣੀ ਦੇ ਬਿੱਲ ਦੀ ਮੂਲ ਰਾਸ਼ੀ ਹੀ ਜਮ੍ਹਾਂ ਕਰਾਉਣੀ ਪਵੇਗੀ ਅਤੇ ਉਸ ’ਤੇ ਲੱਗਾ ਸਰ-ਚਾਰਜ ਮੁਆਫ਼ ਕੀਤਾ ਜਾਵੇਗਾ। ਇਹ ਯੋਜਨਾ ਦੂਸਰੀ ਵਾਰ ਅੱਗੇ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਬਿੱਲ ਜਮ੍ਹਾਂ ਕਰਾਉਣ ਪ੍ਰਤੀ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਜਲ ਬੋਰਡ ਬਿਲਿੰਗ ਵਿਵਸਥਾ ਨੂੰ ਪਾਰਦਰਸ਼ੀ ਬਣਾਉਣ ਦੀ ਵੀ ਤਿਆਰੀ ਕਰ ਰਿਹਾ ਹੈ।