ਜਲੰਧਰ, 3 ਜਨਵਰੀ (ਐੱਮ. ਐੱਸ. ਲੋਹੀਆ) - ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੇ ਮੁੱਖ ਸੇਵਾਦਾਰ ਵਜੋਂ ਕੰਵਲਜੀਤ ਸਿੰਘ ਉਬਰਾਏ ਨੇ ਅੱਜ ਅਹੁਦਾ ਸੰਭਾਲ ਲਿਆ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸਭਾ ਅਤੇ ਇਸਤਰੀ ਸਤਿਸੰਗ ਸਭਾ ਦੇ ਮੈਂਬਰਾਂ ਦੀ ਹਾਜ਼ਰੀ 'ਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂ ਮੁੱਖ ਸੇਵਾਦਾਰ ਵਜੋਂ ਕੰਵਲਜੀਤ ਸਿੰਘ ਉਬਰਾਏ ਅਤੇ ਸਰਪ੍ਰਸਤ ਵਜੋਂ ਜਸਵਿੰਦਰ ਸਿੰਘ ਮੱਕੜ ਨੂੰ ਦਫ਼ਤਰ ਦਾ ਚਾਰਜ ਦਿੱਤਾ ਗਿਆ | ਇਸ ਮੌਕੇ ਕੰਵਲਜੀਤ ਸਿੰਘ (ਸਕੱਤਰ), ਜੋਗਿੰਦਰ ਸਿੰਘ (ਕੈਸ਼ੀਅਰ), ਮਨਜੀਤ ਸਿੰਘ ਠੁਕਰਾਲ (ਸੀਨੀਅਰ ਮੀਤ ਪ੍ਰਧਾਨ), ਪਰਮਜੀਤ ਸਿੰਘ ਕਾਨਪੁਰੀ (ਮੀਤ ਪ੍ਰਧਾਨ), ਪਰਮਜੀਤ ਸਿੰਘ ਪਹਿਲਵਾਨ (ਲੰਗਰ ਇੰਚਾਰਜ), ਭੁਪਿੰਦਰ ਸਿੰਘ ਭਿੰਦਾ, ਰਵਿੰਦਰ ਸਿੰਘ ਖੁਰਾਣਾ (ਸਟੋਰ ਇੰਚਾਰਜ), ਹਰਦੀਪ ਸਿੰਘ ਮੱਲੀ, ਹਰਜੀਤ ਸਿੰਘ ਕਾਹਲੋਂ, ਮਨਜੀਤ ਸਿੰਘ (ਗਾਰਡਨ ਕਲੋਨੀ), ਹਰਜਿੰਦਰ ਸਿੰਘ, ਮਨਜੀਤ ਸਿੰਘ (ਲੈਂਡਲੋਰਡ), ਹਰਜਿੰਦਰ ਸਿੰਘ (ਲੈਂਡਲੋਰਡ), ਇਕਬਾਲ ਸਿੰਘ ਅਰਨੇਜਾ, ਸਰਬਜੀਤ ਸਿੰਘ ਬਰਾੜ, ਦਵਿੰਦਰ ਸਿੰਘ ਰਹੇਜਾ (ਅਮਰ ਕੋਚ), ਪਰਮਿੰਦਰ ਸਿੰਘ ਉਬਰਾਏ, ਹਰਜੋਤ ਸਿੰਘ ਬਰਾੜ, ਸਤਜੋਤ ਸਿੰਘ ਬਰਾੜ, ਗੁਰਵਿੰਦਰ ਸਿੰਘ (ਸੰਤ ਮੋਟਰਜ਼), ਰਵਿੰਦਰ ਸਿੰਘ ਬਵੇਜਾ, ਦਵਿੰਦਰਜੀਤ ਸਿੰਘ ਬਵੇਜਾ, ਤਜਿੰਦਰ ਪਾਲ ਸਿੰਘ ਭਾਟੀਆ, ਸੁਰਜੀਤ ਸਿੰਘ ਸੇਤੀਆ, ਗੁਰਦੀਪ ਸਿੰਘ ਬਵੇਜਾ, ਹਰਪਾਲ ਸਿੰਘ ਚੱਡਾ (ਸਿੱਖ ਤਾਲਮੇਲ ਕਮੇਟੀ), ਜੀ.ਐੱਸ. ਚੋਪੜਾ, ਹਰਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਮਝੈਲ, ਸਤਨਾਮ ਸਿੰਘ ਸਰਾਫ਼, ਗੁਰਬਖਸ਼ ਸਿੰਘ ਢੀਂਡਸਾ ਅਤੇ ਹੋਰਾਂ ਨੇ ਕੰਵਲਜੀਤ ਸਿੰਘ ਉਬਰਾਏ ਅਤੇ ਜਸਵਿੰਦਰ ਸਿੰਘ ਮੱਕੜ ਨੂੰ ਦਫ਼ਤਰ ਦੀ ਜ਼ਿੰਮੇਵਾਰੀ ਦਿੰਦੇ ਹੋਏ ਕੁਰਸੀਆਂ 'ਤੇ ਬਿਠਾਇਆ ਗਿਆ | ਇਸ ਮੌਕੇ ਨੌਜਵਾਨ ਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ, ਹਰਦੀਪ ਸਿੰਘ ਰਿਸ਼ੂ, ਮਨਪ੍ਰੀਤ ਸਿੰਘ ਮੋਲਾ, ਗੁਰਨਦਰ ਸਿੰਘ, ਅਨੰਤ ਕਾਲਾ, ਮਨਦੀਪ ਸਿੰਘ, ਸੰਨੀ ਕਾਲੜਾ, ਅੰਮਿ੍ਤ ਸਿੰਘ, ਸਾਗਰਪ੍ਰੀਤ ਸਿੰਘ ਉਬਰਾਏ, ਬੰਟੀ ਜੋੜਾ, ਸੰਨੀ ਜੋੜਾ, ਪਰਾਜੋਤ ਸਿੰਘ ਚੋਪੜਾ, ਗੁਰਿੰਦਰ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਤੇ ਹੋਰ ਮੈਂਬਰ ਵੀ ਹਾਜ਼ਰ ਸਨ |