ਐਡੀਲੇਡ, 5 ਜਨਵਰੀ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਪ੍ਰਸਿੱਧ ਹੋਲਸੇਲ ਡੀਲਰ ਰਾਇਲ ਗੋਲਡ ਸੈਮ ਮਿਲਜ਼ ਵੱਲੋਂ ਨਵੇਂ ਸਾਲ ਦੇ ਮÏਕੇ ਚਲਾਈ ਗਈ 'ਨਿਊ ਯੀਅਰ ਧਮਾਕਾ ਸਕੀਮ' ਤਹਿਤ ਕਸਟਮਰ ਲੱਕੀ ਡਰਾਅ ਦਾ ਪਹਿਲਾ ਇਨਾਮ ਮਹਿੰਦਰਾ ਐਸ.ਯੂ.ਵੀ. ਕਾਰ ਅੱਜ ਏਕਮ ਗ੍ਰੋਸਰੀ ਸਟੋਰ, ਐਡੀਲੇਡ ਵਿਖੇ ਜੇਤੂ ਮੁਹੰਮਦ ਖਿਜ਼ਾਰ ਨੂੰ ਸੌਂਪਿਆ ਗਿਆ | ਇਸ ਮÏਕੇ ਸੰਸਥਾ ਦੇ ਮੁਖੀ ਪਿ੍ਤਪਾਲ ਸਿੰਘ ਅਮਰ, ਰਾਮ ਕੁਮਾਰ ਮਿੱਤਲ, ਏਕਮ ਗ੍ਰੋਸਰੀ ਸਟੋਰ ਦੇ ਮਾਲਕ ਗਗਨਦੀਪ ਸਿੰਘ ਚੋਰਾਇਆ ਤੇ ਸਟੋਰ ਦੇ ਸਟਾਫ ਮੈਂਬਰਜ਼ ਹਾਜ਼ਰ ਰਹੇ | ਇਹ ਸਕੀਮ ਜੂਨ 2025 ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਅਧੀਨ ਰਾਇਲ ਗੋਲਡ ਆਟਾ ਸਮੇਤ ਉੱਚ ਗੁਣਵੱਤਾ ਵਾਲੇ ਆਟੇ, ਚਾਵਲ ਤੇ ਹੋਰ ਰੋਜ਼ਾਨਾ ਲੋੜੀਂਦੇ ਉਤਪਾਦਾਂ ਦੀ ਹਰ ਖਰੀਦ 'ਤੇ ਕਸਟਮਰਾਂ ਨੂੰ ਕੂਪਨ ਦਿੱਤੇ ਜਾਂਦੇ ਸਨ | ਇਨ੍ਹਾਂ ਕੂਪਨਾਂ ਦੇ ਆਧਾਰ 'ਤੇ ਲੱਕੀ ਡਰਾਅ ਕੱਢਿਆ ਗਿਆ | ਜੇਤੂ ਮੁਹੰਮਦ ਖਿਜ਼ਾਰ ਮੂਲ ਰੂਪ 'ਚ ਪਾਕਿਸਤਾਨ ਦੇ ਟੋਬਾ ਟੇਕ ਸਿੰਘ ਜ਼ਿਲ੍ਹੇ ਨਾਲ ਸੰਬੰਧਿਤ ਹੈ | ਇਸ ਮÏਕੇ ਪਿ੍ਤਪਾਲ ਸਿੰਘ ਅਮਰ ਤੇ ਰਾਮ ਕੁਮਾਰ ਮਿੱਤਲ ਦੀ ਕਾਰੋਬਾਰੀ ਯਾਤਰਾ ਬਾਰੇ ਦੱਸਿਆ ਗਿਆ ਕਿ ਦੋਹਾਂ ਨੇ ਲੰਮੇ ਸਮੇਂ ਦੀ ਮਿਹਨਤ ਤੇ ਇਮਾਨਦਾਰੀ ਰਾਹੀਂ ਆਪਣੇ ਕਾਰੋਬਾਰ ਨੂੰ ਆਸਟ੍ਰੇਲੀਆ ਪੱਧਰ 'ਤੇ ਉੱਚਾਈਆਂ ਤੱਕ ਪਹੁੰਚਾਇਆ ਹੈ | ਉਨਾ ਜੇਤੂ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋ ਇਸ ਸਾਲ ਤੋ ਲੱਕੀ ਡਰਾਅ ਦੇ ਫਿਰ ਤੋਂ ਆਰੰਭਤਾ ਕਰ ਦਿੱਤੀ ਹੈ |