23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸਾਬਕਾ ਸਰਪੰਚ ਤੋਂ ਨਕਦੀ ਤੇ ਮੋਬਾਈਲ ਖੋਹਿਆ <br/>

Ad Position 21
No active advertisement
ਅਜੀਤ ਡੈਸਕ 06-01-2026
ਗੁਰਾਇਆ, 5 ਜਨਵਰੀ (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)- ਨਜ਼ਦੀਕੀ ਰੁੜਕਾ ਕਲਾਂ ਵਿਖੇ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਵੱਲੋਂ ਪਿੰਡ ਘੁੜਕਾ ਦੇ ਸਾਬਕਾ ਸਰਪੰਚ ਨੂੰ ਘੇਰ ਕੇ ਦਾਤਰ ਦੀ ਨੋਕ 'ਤੇ ਲੁੱਟਣ ਦੀ ਸੂਚਨਾ ਮਿਲੀ ਹੈ | ਮੇਜਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਰੁੜਕਾ ਕਲਾਂ ਤੋਂ ਆਪਣੇ ਪਿੰਡ ਘੁੜਕਾ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਇੱਕ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਘੇਰਿਆ ਤੇ ਦਾਤਰ ਨਾਲ ਉਸ 'ਤੇ ਹਮਲਾ ਕਰ ਦਿੱਤਾ | ਉਹ ਆਪਣੇ ਬਚਾਅ ਲਈ ਖੇਤਾਂ ਵੱਲ ਨੂੰ ਦੌੜਿਆ ਪਰ ਪਿੱਛਾ ਕਰਦੇ ਹੋਏ ਲੁਟੇਰਿਆਂ ਨੇ ਉਸ ਦੇ ਲੱਤ 'ਤੇ ਦਾਤਰ ਨਾਲ ਹਮਲਾ ਕੀਤਾ | ਲੁਟੇਰੇ ਉਸ ਦਾ ਪਰਸ ਜਿਸ ਵਿਚ ਦੋ ਹਜ਼ਾਰ ਰੁਪਏ ਨਕਦੀ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਮੋਬਾਈਲ ਜਾਂਦੇ ਹੋਏ ਰਸਤੇ ਵਿਚ ਸੁੱਟ ਗਏ, ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਭੁੱਲਰ ਵਲੋਂ 'ਆਪ' ਯੂਥ ਵਿੰਗ ਦੇ ਨਵ-ਨਿਯੁਕਤ ਬਲਾਕ ਪ੍ਰਧਾਨਾਂ ਦਾ ਸਨਮਾਨ <br/> ਅਗਲੀ ਖ਼ਬਰ 'ਸਿਹਤ ਬੀਮਾ ਯੋਜਨਾ' ਪੰਜਾਬ ਦੇ ਸਿਹਤ ਢਾਂਚੇ 'ਚ ਦੂਜੀ ਵੱਡੀ ਕ੍ਰਾਂਤੀ ਹੋਵੇਗੀ-ਬਾਂਸਲ, ਪੰਮਾ <br/>
Ad Position 24