ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੀਂਹ ਨੇ ਕੀਤਾ ਬਸੰਤ ਪੰਚਮੀ ਦਾ ਮਜ਼ਾ ਕਿਰਕਿਰਾ, ਬਾਰਿਸ਼ ਰੁਕਣ ਤੋਂ ਬਾਅਦ ਨੌਜਵਾਨਾਂ ਨੇ ਪਤੰਗ ਉਡਾ ਕੇ ਕੀਤਾ ਮਨਪ੍ਰਚਾਵਾ

Ad Position 21
No active advertisement
ਅਜੀਤ ਡੈਸਕ 24-01-2026
ਜਲੰਧਰ, 23 ਜਨਵਰੀ (ਸ਼ੈਲੀ)- ਸ਼ੁੱਕਰਵਾਰ ਨੂੰ ਬਸੰਤ ਪੰਚਮੀ 'ਤੇ ਪਤੰਗਾਂ ਉਡਾਉਣ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਤਿਆਰੀ ਤਾਂ ਕੀਤੀ ਗਈ ਪਰ ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਬਾਅਦ ਦੁਪਹਿਰ ਤੱਕ ਪੈਂਦੇ ਮੀਂਹ ਨੇ ਬਸੰਤ ਪੰਚਮੀ ਤੋਂ ਪਤੰਗਾਂ ਉਡਾਉਣ ਦਾ ਸਾਰਾ ਹੀ ਮਜ਼ਾ ਕਿਰਕਿਰਾ ਕਰ ਦਿੱਤਾ | ਨੌਜਵਾਨਾਂ ਤੇ ਬੱਚਿਆਂ ਨੇ ਸਾਰਾ ਦਿਨ ਮੀਂਹ ਰੁਕਣ ਦੀ ਉਡੀਕ ਕੀਤੀ | ਜਦੋਂ ਦੁਪਹਿਰ ਤਿੰਨ ਵਜੇ ਦੇ ਕਰੀਬ ਮੀਂਹ ਰੁਕਿਆ ਤਾਂ ਉਹ ਤੁਰੰਤ ਆਪਣੇ ਪਤੰਗ ਤੇ ਡੋਰਾਂ ਲੈ ਕੇ ਛੱਤਾਂ 'ਤੇ ਚੜ੍ਹ ਗਏ ਤੇ ਪਤੰਗਬਾਜ਼ੀ ਸ਼ੁਰੂ ਕਰ ਦਿੱਤੀ | ਮੀਂਹ ਰੁਕਣ ਤੋਂ ਬਾਅਦ ਆਸਮਾਨ ਵਿਚ ਪਤੰਗ ਉੱਡਣੇ ਦਿਖਾਈ ਦੇਣ ਲੱਗ ਪਏ | ਜਿਹੜੇ ਨੌਜਵਾਨ ਮੀਂਹ ਕਾਰਨ ਪਤੰਗ ਉਡਾਉਣ ਦੀ ਉਮੀਦ ਗੁਆ ਚੁੱਕੇ ਸਨ, ਉਨ੍ਹਾਂ ਨੇ ਪਤੰਗਬਾਜ਼ੀ ਕਰ ਕੇ ਆਪਣਾ ਚਾਅ ਲਾਹਿਆ |
ਦਕੋਹਾ 'ਚ ਲੱਗਿਆ ਮੇਲਾ ਵੀ ਰਿਹਾ ਫਿੱਕਾ : ਦਕੋਹਾ ਵਿਚ ਬਸੰਤ ਪੰਚਮੀ 'ਤੇ ਲੱਗਣ ਵਾਲਾ ਮੇਲਾ ਵੀ ਇਸ ਵਾਰ ਭਾਰੀ ਮੀਂਹ ਪੈਣ ਕਾਰਨ ਫਿਕਾ ਹੀ ਰਿਹਾ | ਹਾਲਾਂਕਿ ਮੇਲੇ ਤੋਂ ਦੋ-ਤਿੰਨ ਦਿਨ ਪਹਿਲਾਂ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ, ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਬਾਅਦ ਦੁਪਹਿਰ ਤੱਕ ਹੋਈ ਬਾਰਸ਼ ਕਾਰਨ ਸੰਗਤਾਂ ਦੀ ਗਿਣਤੀ 'ਚ ਕਾਫ਼ੀ ਫ਼ਰਕ ਪਿਆ | ਆਸ-ਪਾਸ ਪਾਣੀ ਖੜਾ ਹੋਣ ਕਾਰਨ ਸੰਗਤਾਂ ਦੀ ਆਮਦ ਵੀ ਘੱਟ ਹੀ ਰਹੀ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਵਲੋਂ ਛਾਪੇ, ਨੌਜਵਾਨ ਹੈਰੋਇਨ ਪੀਂਦੇ ਕਾਬੂ ਅਗਲੀ ਖ਼ਬਰ ਮੁਨਿਆਰੀ ਦੀ ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਚੋਰੀ
Ad Position 24
No active advertisement