ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

Ad Position 21
No active advertisement
ਅਜੀਤ ਡੈਸਕ 31-01-2026
ਫਿਲੌਰ, 30 ਜਨਵਰੀ (ਵਿਪਨ ਗੈਰੀ)- ਬੀਤੀ ਰਾਤ ਫਿਲੌਰ ਕੌਮੀ ਰਾਜ ਮਾਰਗ ਨੇੜੇ ਸ਼ਿਵ ਮੰਦਿਰ ਮੋਟਰਸਾਈਕਲ ਸਵਾਰ ਨੂੰ ਇੱਕ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਹੈ | ਮਾਮਲੇ ਸੰਬੰਧੀ ਮੌਕੇ 'ਤੇ ਪੁੱਜੇ ਐੱਸ. ਐੱਸ. ਐਫ. ਟੀਮ ਫਿਲੌਰ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕੀ ਮੋਟਰਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਵੱਲੋਂ ਨੇ ਟੱਕਰ ਮਾਰੀ ਗਈ ਹੈ, ਜਿਸ ਦੀ ਪਹਿਚਾਣ ਅਸ਼ਵਨੀ ਕੁਮਾਰ ਪੁੱਤਰ ਅਮਰਜੀਤ ਭਾਰਤੀ ਵਾਸੀ ਮੋਗਾ ਕਾਲੋਨੀ ਮੁੰਡੀਆ ਖ਼ੁਰਦ ਜਮਾਲਪੁਰ ਲੁਧਿਆਣਾ ਵਜੋਂ ਹੋਈ ਹੈ | ਐੱਸ. ਐੱਸ. ਐੱਫ. ਟੀਮ ਵੱਲੋਂ ਘਟਨਾ ਸੰਬੰਧੀ ਡਿਊਟੀ ਅਫ਼ਸਰ ਥਾਣਾ ਫਿਲੌਰ ਦੇ ਏ.ਐਸ.ਆਈ. ਧਰਮਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਰਾਹੀ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ | ਮੁਲਾਜ਼ਮਾਂ ਨੇ ਦੱਸਿਆ ਕਿ ਮਿ੍ਤਕ ਦੇ ਘਰ ਵਾਲਿਆਂ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਅਤੇ ਬਣਦੀ ਕਾਰਵਾਈ ਅਮਲ 'ਚ ਹੈ |
Ad Position 22
No active advertisement
ਪਿਛਲੀ ਖ਼ਬਰ ਆਈਵੀ ਵਰਲਡ ਸਕੂਲ 'ਚ ਸਲੋਗਨ ਸਪੀਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਖੁੱਲ੍ਹੇ ਪੈਸਿਆਂ ਦੇ ਬਹਾਨੇ ਡਾਕਟਰ ਤੋਂ 20 ਹਜ਼ਾਰ ਦੀ ਕੀਤੀ ਝਪਟਮਾਰੀ
Ad Position 24
No active advertisement