30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਭਾਜਪਾ ਹਾਈਕਮਾਨ ਨੇ ਕੇਂਦਰੀ ਬਜਟ ਦਾ ਦੇਖਿਆ ਸਿੱਧਾ ਪ੍ਰਸਾਰਨ ਰੈਣਾ, ਜਾਖੜ, ਅਸ਼ਵਨੀ ਸ਼ਰਮਾ ਸਮੇਤ ਕਈ ਸੀਨੀਅਰ ਆਗੂ ਰਹੇ ਮੌਜੂਦ <br/>

Ad Position 21
No active advertisement
ਅਜੀਤ ਡੈਸਕ 02-02-2026

ਜਲੰਧਰ, 1 ਫਰਵਰੀ (ਸ਼ਿਵ)- ਪੰਜਾਬ ਭਾਜਪਾ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਅੱਜ ਭਾਜਪਾ ਆਗੂਆਂ ਨੇ ਪੇਸ਼ ਕੀਤੇ ਜਾ ਰਹੇ ਕੇਂਦਰੀ ਬਜਟ ਦਾ ਸਿੱਧਾ ਪ੍ਰਸਾਰਨ ਦੇਖਿਆ | ਇਹ ਸਿੱਧਾ ਪ੍ਰਸਾਰਨ ਇੱਕ ਸਥਾਨਕ ਹੋਟਲ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਦੇਖਿਆ | ਭਾਜਪਾ ਆਗੂਆਂ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਜਟ ਦੇਸ਼ ਦੀ ਤਰੱਕੀ ਨੂੰ ਹੋਰ ਹੁਲਾਰਾ ਦੇਣ ਵਾਲਾ ਹੈ | ਇਸ ਬਜਟ ਵਿਚ ਹਰ ਵਰਗ ਦਾ ਖ਼ਿਆਲ ਰੱਖਿਆ ਗਿਆ ਹੈ | ਪੇਸ਼ ਕੀਤੇ ਗਏ ਬਜਟ ਨਾਲ ਜਿੱਥੇ ਅਰਥਚਾਰਾ ਮਜ਼ਬੂਤ ਹੋਵੇਗਾ ਤਾਂ ਉੱਥੇ ਪੰਜਾਬ ਨੂੰ ਵੀ ਇਸ ਦਾ ਕਾਫੀ ਫ਼ਾਇਦਾ ਹੋਵੇਗਾ | ਇਸ ਵਿਚ ਵਿਸ਼ੇਸ਼ ਤੌਰ 'ਤੇ ਖੇਤੀਬਾੜੀ, ਐਮ. ਐੱਸ. ਐਮ. ਈ. ਯੂਨਿਟਾਂ ਦਾ ਖ਼ਿਆਲ ਰੱਖਿਆ ਗਿਆ ਹੈ | ਆਉਣ ਵਾਲੇ ਸਮੇਂ ਵਿਚ ਪੰਜਾਬ ਤਰੱਕੀਆਂ ਦੀਆਂ ਨਵੀਆਂ ਰਾਹਾਂ 'ਤੇ ਤੇਜ਼ੀ ਨਾਲ ਚੱਲੇਗਾ | ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਜਗਬੀਰ ਸਿੰਘ ਬਰਾੜ, ਰਾਕੇਸ਼ ਰਾਠੌਰ, ਕਰਮਜੀਤ ਕੌਰ ਚੌਧਰੀ, ਸੁਸ਼ੀਲ ਸ਼ਰਮਾ, ਸੁਭਾਸ਼ ਸੂਦ, ਰਵਿੰਦਰ ਧੀਰ, ਸ੍ਰੀਮਤੀ ਕਰਮਜੀਤ ਕੌਰ ਚੌਧਰੀ, ਅਰੁਣ ਬਜਾਜ, ਅਨਿਲ ਸੱਚਰ, ਸੰਜੀਵ ਅਰੋੜਾ, ਰਮਨ ਪੱਬੀ, ਸਤਪਾਲ ਬੱਠਲਾ, ਹਿਮਾਂਸ਼ੂ ਸ਼ਰਮਾ, ਕਰਨ ਵਿਜ, ਤਰੁਨ ਕੁਮਾਰ ਤੇ ਹੋਰ ਵੀ ਆਗੂ ਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡਾਕਟਰ ਅਸੀਮ ਗੁੰਬਰ 'ਐਸੋਸੀਏਸ਼ਨ ਆਫ਼ ਸਰਜਨਜ਼ ਜਲੰਧਰ' ਦੇ ਸਕੱਤਰ ਚੁਣੇ ਗਏ <br/> ਅਗਲੀ ਖ਼ਬਰ ਜਲੰਧਰ ਪੁੱਜਣ 'ਤੇ ਪ੍ਰਧਾਨ ਮੰਤਰੀ ਦਾ ਭਾਜਪਾ ਆਗੂਆਂ ਵਲੋਂ ਭਰਵਾਂ ਸਵਾਗਤ <br/>
Ad Position 24