30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 02-02-2026

ਜਲੰਧਰ, 1 ਫਰਵਰੀ (ਹਰਵਿੰਦਰ ਸਿੰਘ ਫੁੱਲ)- ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਵੱਖ-ਵੱਖ ਥਾਵਾਂ 'ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੁਲਾਰਿਆਂ ਨੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰੂ ਜੀ ਦਾ ਜੀਵਨ ਤੇ ਫ਼ਲਸਫ਼ਾ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਹੈ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਡਾ. ਬੀ.ਆਰ. ਅੰਬੇਡਕਰ ਦੇ ਆਦਰਸ਼ ਅਗਾਂਹਵਧੂ ਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਹਮੇਸ਼ਾ ਸਾਡੀ ਅਗਵਾਈ ਕਰਦੇ ਰਹਿਣਗੇ | ਉਨ੍ਹਾਂ ਇਸ ਮੌਕੇ ਲੋਕਾਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਵੱਡੇ ਪੱਧਰ 'ਤੇ ਪ੍ਰਚਾਰ ਤੇ ਪਸਾਰ ਕਰਨ ਦਾ ਸੱਦਾ ਵੀ ਦਿੱਤਾ | ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਪ੍ਰਕਾਸ਼ ਉਤਸਵ ਨਾਲ ਸੰਬੰਧਿਤ ਪਿਛਲੇ 11 ਦਿਨਾਂ ਤੋਂ ਚੱਲ ਰਹੇ ਸਮਾਗਮ ਦੇ ਆਖ਼ਰੀ ਦਿਨ ਅੱਜ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨਾਂ 'ਚ ਰਾਗੀ ਭਾਈ ਗੁਰਮੇਲ ਸਿੰਘ ਲੁਧਿਆਣੇ ਵਾਲਿਆਂ ਦੇ ਰਾਗੀ ਜਥੇ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਟਰੱਸਟ ਦੇ ਚੇਅਰਮੈਨ ਸੇਠ ਸਤਪਾਲ ਮੱਲ, ਪ੍ਰਧਾਨ ਹਰਦਿਆਲ ਬੰਗੜ, ਉਪ ਪ੍ਰਧਾਨ ਰਜਿੰਦਰ ਮਹੇ, ਜਨਰਲ ਸਕੱਤਰ ਵਿਨੋਦ ਕੌਲ, ਸਕੱਤਰ ਗੌਰਵ ਮਹੇ, ਪ੍ਰਮੋਦ, ਮਹੇਸ਼ ਚੰਦਰ ਮਹੇ, ਰਮੇਸ਼ ਮਹੇ, ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ, ਰੌਬਿਨ ਸਾਂਪਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਗੁਰ ਘਰ ਵਿਖੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ |
ਅਰਬਨ ਅਸਟੇਟ ਫ਼ੇਜ਼-2 ਜਲੰਧਰ
ਅਰਬਨ ਅਸਟੇਟ ਫ਼ੇਜ਼-2 ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਦੀਵਾਨਾਂ 'ਚ ਅਰਬਨ ਅਸਟੇਟ ਫ਼ੇਜ਼-1, ਗੋਲਡਨ ਐਵਿਨਿਊ, ਈਸ਼ਰਪੁਰੀ ਕਾਲੋਨੀ, ਚੀਮਾ ਨਗਰ, ਕਰੋਲ਼ ਬਾਗ, ਐਸ.ਏ.ਐਸ. ਨਗਰ, ਜੋਤੀ ਨਗਰ, ਰਜਿੰਦਰ ਨਗਰ, ਰਵਿੰਦਰ ਨਗਰ, ਕਲਗ਼ੀਧਰ ਐਵਿਨਿਊ, ਗੁਰਜੀਤ ਐਵਿਨਿਊ, ਰਣਜੀਤ ਐਵਿਨਿਊ ਤੇ ਆਲੇ ਦੁਆਲੇ ਦੀਆਂ ਹੋਰ ਕਾਲੋਨੀਆਂ ਦੀ ਸੰਗਤ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨਾਂ 'ਚ ਭਾਈ ਇੰਦਰਜੀਤ ਸਿੰਘ ਫ਼ਿਰੋਜ਼ਪੁਰ ਵਾਲੇ, ਭਾਈ ਨਰੈਣ ਸਿੰਘ ਬੇਰ ਸਾਹਿਬ ਵਲਿਆਂ ਦੇ ਰਾਗੀ ਜਥਿਆਂ ਨੇ ਕਥਾ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਆਪਣੇ ਅਖ਼ਤਿਆਰੀ ਫ਼ੰਡ 'ਚੋਂ ਭਵਨ ਦੀ ਉਸਾਰੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਕੌਂਸਲਰ ਮਿੰਟੂ ਜੁਨੇਜਾ, ਸਰਬਜੀਤ ਕੌਰ, ਬਲਰਾਜ ਠਾਕੁਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਸਮਾਗਮ ਦੇ ਅੰਤ 'ਚ ਪ੍ਰਧਾਨ ਦੇਵਰਾਜ ਚੁੰਬਰ ਅਤੇ ਚੇਅਰਮੈਨ ਅਸ਼ੋਕ ਪਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਅਸ਼ੋਕ ਪਾਲ ਵੱਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਦੇਵ ਰਾਜ ਸੈਕਟਰੀ, ਪਿਆਰਾ ਲਾਲ ਬੰਗਾ ਕੈਸ਼ੀਅਰ, ਰਾਮ ਨਿਰੰਜਨ ਕੈਥ, ਸ਼ੰਭੂ ਲਾਲ, ਚਰਨਜੀਤ ਸਿੰਘ, ਤਰਸੇਮ ਚੰਦ ਲੰਬੜਦਾਰ, ਡਾ.ਰਵੀ ਕੁਮਾਰ, ਗੁਰਮੀਤ ਰਾਮ ਬੰਗੜ, ਅਮਰਜੀਤ ਪਾਲ, ਪਰਮਜੀਤ ਸਿੰਘ, ਚਾਨਣ ਰਾਮ ਆਦਿ ਸੰਗਤਾਂ ਹਾਜ਼ਰ ਸਨ |
ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼
ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿਚ ਪੰਜਾਬੀ ਲਿਖਾਰੀ ਸਭਾ ਵੱਲੋਂ ਕਵੀ ਦਰਬਾਰ ਵੀ ਕਰਵਾਇਆ ਗਿਆ | ਕਵੀ ਦਰਬਾਰ ਵਿਚ ਮਾਸਟਰ ਮਹਿੰਦਰ ਸਿੰਘ ਅਨੇਜਾ, ਕੁਲਵਿੰਦਰ ਸਿੰਘ ਗਾਖ਼ਲ, ਉਰਮਿਲਜੀਤ ਸਿੰਘ ਵਾਲੀਆ, ਬੀਬੀ ਕੁਲਜੀਤ ਕੌਰ, ਗੁਰਦੀਪ ਸਿੰਘ ਉਜਾਲਾ, ਹਰਜਿੰਦਰ ਸਿੰਘ ਜਿੰਦੀ, ਸਤਪਾਲ ਸਿੰਘ ਅਲਗ, ਨਗੀਨਾ ਸਿੰਘ ਬਲੱਗਣ ਅਤੇ ਸੋਹਣ ਸਿੰਘ ਸਾਰੰਗੀ ਵਾਦਕ ਨੇ ਆਪਣੀਆਂ ਰਚਨਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬੀਬੀ ਰਾਜਿੰਦਰ ਕੌਰ ਤੇ ਭਾਈ ਮਨਸੰਜਮ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਬੇਅੰਤ ਸਿੰਘ ਸਰਹੱਦੀ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਆਏ ਹੋਏ ਜਥਿਆਂ ਦਾ ਧੰਨਵਾਦ ਵੀ ਕੀਤਾ | ਸਟੇਜ ਦੀ ਸੇਵਾ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਨਿਭਾਈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਵੰਤਬੀਰ ਸਿੰਘ ਕਾਲੜਾ, ਅਮਰੀਕ ਸਿੰਘ, ਸਕੱਤਰ ਇੰਦਰਪਾਲ ਸਿੰਘ, ਜਗਜੀਤ ਸਿੰਘ ਖ਼ਜ਼ਾਨਚੀ ਚਰਨਜੀਤ ਸਿੰਘ ਲੁਬਾਣਾ, ਸੁਰਿੰਦਰ ਸਿੰਘ ਸਿਆਲ, ਹਰਬੰਸ ਸਿੰਘ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਬਿਸ਼ਨ ਸਿੰਘ, ਜਸਬੀਰ ਸਿੰਘ ਸੇਠੀ ਆਦਿ ਪਤਵੰਤੇ ਹਾਜ਼ਰ ਸਨ |
ਜਮਸ਼ੇਰ ਖਾਸ, (ਹਰਵਿੰਦਰ ਕੁਮਾਰ)- ਪਿੰਡ ਨਾਨਕ ਪਿੰਡੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਸ਼ਨ ਦਾਸ ਨੇ ਦੱਸਿਆ ਕਿ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਦਵਿੰਦਰ ਸਿੰਘ ਸੋਢੀ ਦੀਵਾਲੀ ਵਾਲਿਆਂ ਦੇ ਕੀਰਤਨੀ ਜਥੇ ਨੇ ਆਈ ਹੋਈ ਸੰਗਤ ਨੂੰ ਆਪਣੇ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ, ਸਰਪੰਚ ਅਮਨਦੀਪ ਕੌਰ, ਪੰਚ ਵੰਦਨਾ ਰਾਣੀ, ਪੰਚ ਬਿਮਲਾ ਦੇਵੀ, ਪੰਚ ਮਨਜੀਤ ਅਹੀਰ, ਪੰਚ ਵਰਿੰਦਰ ਕੁਮਾਰ, ਰਮਨ ਕੁਮਾਰ, ਰਾਮ ਕੁਮਾਰ, ਹਰਮੇਸ਼ ਲਾਲ ਬਬਲਾ, ਧਰਮਪਾਲ ਅਹੀਰ, ਬਲਵਿੰਦਰ ਕੁਮਾਰ ਬਿੰਦਾ, ਸਤਨਾਮ ਅਹੀਰ, ਨਸੀਬ ਚੰਦ ਜੱਖੂ, ਸੰਦੀਪ ਕੁਮਾਰ, ਪਵਨ ਕੁਮਾਰ, ਕਰਨੈਲ ਰਾਮ, ਗੁਰਦਾਵਰ ਅਹੀਰ, ਨਰੇਸ਼ ਕੁਮਾਰ, ਵਿਜੇ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਸੜਕ ਨਿਯਮਾਂ ਦੀ ਸੁਰੱਖਿਆ ਤੇ ਸਿੱਖਿਆ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਡਾਕਟਰ ਅਸੀਮ ਗੁੰਬਰ 'ਐਸੋਸੀਏਸ਼ਨ ਆਫ਼ ਸਰਜਨਜ਼ ਜਲੰਧਰ' ਦੇ ਸਕੱਤਰ ਚੁਣੇ ਗਏ <br/>
Ad Position 24