30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪਲਾਸਟਿਕ ਦੀ ਜ਼ਿਆਦਾ ਵਰਤੋਂ ਨਾਲ ਸ਼ਹਿਰ 'ਚ ਕੂੜੇ ਦੀ ਲਗਾਤਾਰ ਵਧ ਰਹੀ ਸਮੱਸਿਆ ਪਾਬੰਦੀ ਹੋਣ ਦੇ ਬਾਵਜੂਦ ਵੀ ਧੜੱਲੇ ਨਾਲ ਹੁੰਦੀ ਏ ਵਿਕਰੀ

Ad Position 21
No active advertisement
ਅਜੀਤ ਡੈਸਕ 02-02-2026
ਸ਼ਿਵ ਸ਼ਰਮਾ
ਜਲੰਧਰ, 1 ਫਰਵਰੀ- ਨਗਰ ਨਿਗਮ ਵੱਲੋਂ ਵਰਿਆਣਾ ਡੰਪ ਨੂੰ ਖ਼ਤਮ ਕਰਵਾਉਣ ਲਈ ਚਾਹੇ ਕੰਪਨੀ ਨੂੰ ਕਈ ਮਹੀਨੇ ਪਹਿਲਾਂ ਦਾ ਕੰਮ ਅਲਾਟ ਕੀਤਾ ਗਿਆ ਹੈ ਪਰ ਅਜੇ ਵੀ ਡੰਪ 'ਤੇ ਰੋਜ਼ਾਨਾ 500 ਟਨ ਤੋਂ ਜ਼ਿਆਦਾ ਕੂੜਾ ਜਾ ਰਿਹਾ ਹੈ ਤੇ ਇਸ ਵਿਚ ਕੋਈ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ | ਕੰਪਨੀ ਨੂੰ ਕੂੜੇ ਨੂੰ ਖ਼ਤਮ ਕਰਨ ਲਈ ਅਜੇ ਕਾਫ਼ੀ ਸਮਾਂ ਲੱਗ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸ਼ਹਿਰ ਵਿਚ ਇਸ ਵੇਲੇ ਕੂੜੇ ਦੀ ਵੱਡੀ ਸਮੱਸਿਆ ਪਲਾਸਟਿਕ ਲਿਫ਼ਾਫ਼ਿਆਂ ਦੀ ਨਾਜਾਇਜ਼ ਵਿੱਕਰੀ ਵੀ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਕਿਉਂਕਿ ਜੇਕਰ ਨਿਗਮ ਵੱਲੋਂ ਗਿੱਲੇ ਕੂੜੇ ਨੂੰ ਖਾਦ 'ਚ ਬਦਲਣ ਦਾ ਕੰਮ ਕਰਨਾ ਹੈ ਪਰ ਕੂੜੇ ਵਿਚ ਜ਼ਿਆਦਾ ਪਲਾਸਟਿਕ ਦਾ ਕੂੜਾ ਆ ਰਿਹਾ ਹੈ ਜਿਸ ਕਰ ਕੇ ਗਿੱਲੇ ਕੂੜੇ ਤੋਂ ਖਾਦ ਬਣਾਉਣ ਦੀ ਮੁਹਿੰਮ ਬਿਲਕੁਲ ਠੰਢੀ ਪੈ ਗਈ ਹੈ | ਸ਼ਹਿਰ ਵਿਚ ਕੁੱਝ ਸਾਲ ਪਹਿਲਾਂ ਪਲਾਸਟਿਕ ਲਿਫ਼ਾਫ਼ਿਆਂ ਤੇ ਥਰਮੋਕੋਲ ਦੇ ਸਾਮਾਨ 'ਤੇ ਚਾਹੇ ਪਾਬੰਦੀ ਲੱਗੀ ਹੋਈ ਹੈ ਪਰ ਇਸ ਦੀ ਵਿੱਕਰੀ ਕਈ ਗੁਣਾ ਵਧ ਗਈ ਹੈ | ਲੋਕ ਚਾਹੇ ਇਨ੍ਹਾਂ ਚੀਜ਼ਾਂ ਨੂੰ ਵਾਤਾਵਰਨ ਲਈ ਖ਼ਤਰਨਾਕ ਮੰਨਦੇ ਪਰ ਅਸਲ ਵਿਚ ਲੋਕ ਵੀ ਮਜਬੂਰ ਹਨ ਕਿਉਂਕਿ ਇਨ੍ਹਾਂ ਚੀਜ਼ਾਂ ਦਾ ਅਜੇ ਕੋਈ ਬਦਲ ਨਹੀਂ ਦਿੱਤਾ ਗਿਆ ਹੈ | ਸ਼ਹਿਰ ਵਿਚ ਰੋਜ਼ਾਨਾ ਹਜ਼ਾਰਾਂ ਟਨ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਤਾਂ ਸਬਜ਼ੀ ਮੰਡੀ ਵਿਚ ਹੁੰਦੀ ਹੈ | ਹੁਣ ਤੱਕ ਸਬਜ਼ੀਆਂ ਤੇ ਫਲ ਵੀ ਪਲਾਸਟਿਕ ਦੀਆਂ ਬੋਰੀਆਂ 'ਚ ਆ ਰਹੇ ਹਨ | ਪਲਾਸਟਿਕ ਨੂੰ ਇਕੱਠਾ ਕਰਨਾ ਕੂੜਾ ਛਾਂਟਣ ਵਾਲਿਆਂ ਲਈ ਵੀ ਔਖਾ ਹੈ | ਉਹ ਵੀ ਪਲਾਸਟਿਕ ਦੇ ਮੋਟੇ ਲਿਫ਼ਾਫ਼ੇ ਤਾਂ ਕੂੜੇ ਵਿਚੋਂ ਕੱਢ ਲੈਂਦੇ ਹਨ ਪਰ ਕੂੜੇ ਵਿਚ ਪਤਲੇ ਪਲਾਸਟਿਕ ਦੇ ਲਿਫ਼ਾਫ਼ੇ ਤੇ ਪਾਬੰਦੀ ਲੱਗਾ ਥਰਮੋਕੋਲ ਦਾ ਸਾਮਾਨ ਜ਼ਿਆਦਾ ਨਿਕਲਦਾ ਹੈ | ਨਿਗਮ ਦੀ ਹੈਲਥ ਬਰਾਂਚ ਵੱਲੋਂ ਲੰਬੇ ਸਮੇਂ ਤੋਂ ਇਨ੍ਹਾਂ ਲਿਫ਼ਾਫ਼ਿਆਂ ਦੀ ਵਿੱਕਰੀ ਰੋਕਣ ਲਈ ਕਦਮ ਨਹੀਂ ਉਠਾਏ ਜਾ ਰਹੇ ਹਨ | ਐਨ. ਜੀ. ਟੀ. ਦੀਆਂ ਰਿਪੋਰਟ ਮੁਤਾਬਿਕ ਵਰਿਆਣਾ ਡੰਪ 'ਤੇ ਕਰੀਬ 15 ਲੱਖ ਮੀਟਰਿਕ ਟਨ ਕੂੜਾ ਪਿਆ ਹੈ | ਇਸ ਕੂੜੇ ਦੇ ਪਹਾੜ ਨੂੰ ਖ਼ਤਮ ਕਰਨਾ ਨਿਗਮ ਲਈ ਵੱਡੀ ਚੁਨੌਤੀ ਹੈ ਤੇ ਜੇਕਰ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਿਗਮ ਇਸ ਪਹਾੜ ਨੂੰ ਖ਼ਤਮ ਕਰਵਾ ਲੈਂਦਾ ਹੈ ਤਾਂ ਇਸ ਦਾ ਆਮ ਆਦਮੀ ਪਾਰਟੀ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ ਕਿਉਂਕਿ ਇਸ ਸਮੱਸਿਆ ਨੂੰ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਵੀ ਖ਼ਤਮ ਨਹੀਂ ਕੀਤਾ ਜਾ ਸਕਿਆ | ਪਲਾਸਟਿਕ ਦੇ ਲਿਫਾਇਆਂ ਦੀ ਜ਼ਿਆਦਾ ਵਰਤੋਂ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੀਵਰੇਜ ਸਿਸਟਮ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਕਈ ਦੁਕਾਨਦਾਰਾਂ ਵੱਲੋਂ ਲਿਫ਼ਾਫ਼ਿਆਂ ਸੀਵਰਾਂ ਵਿਚ ਹੀ ਵਹਾਅ ਦੇਣ ਕਰ ਕੇ ਇਹ ਜਾਮ ਹੋ ਜਾਂਦੇ ਹਨ ਤਾਂ ਸੀਵਰਮੈਨ ਜਦੋਂ ਕਈ ਵਪਾਰਕ ਇਲਾਕਿਆਂ 'ਚ ਸੀਵਰ ਸਾਫ਼ ਕਰਦੇ ਹਨ ਤਾਂ ਵੱਡੀ ਮਾਤਰਾ ਵਿਚ ਪਲਾਸਟਿਕ ਦੇ ਲਿਫ਼ਾਫ਼ੇ ਪਏ ਮਿਲਦੇ ਹਨ | ਇਸ ਕਰ ਕੇ ਨਿਗਮ ਪ੍ਰਸ਼ਾਸਨ ਨੂੰ ਪਲਾਸਟਿਕ ਦੀ ਨਾਜਾਇਜ਼ ਵਿੱਕਰੀ ਰੋਕਣ ਲਈ ਜੰਗੀ ਪੱਧਰ 'ਤੇ ਮੁਹਿੰਮ ਚਲਾਉਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਖਾਣਾ ਬਣਾਉਣ ਦੇ ਮੁਕਾਬਲੇ 'ਚ ਐਲੀਮੈਂਟਰੀ ਸਕੂਲ ਮਲਸੀਆਂ ਅੱਵਲ <br/> ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਸੜਕ ਨਿਯਮਾਂ ਦੀ ਸੁਰੱਖਿਆ ਤੇ ਸਿੱਖਿਆ ਸੰਬੰਧੀ ਸੈਮੀਨਾਰ <br/>
Ad Position 24