30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ਼ਹਿਰ 'ਚ ਲਾਵਾਰਸ ਕੁੱਤਿਆਂ ਦੇ ਵੱਢਣ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 02-02-2026
ਨਕੋਦਰ, 1 ਫਰਵਰੀ (ਤਿਲਕਰਾਜ ਸ਼ਰਮਾ)-ਸ਼ਹਿਰ 'ਚ ਲਾਵਾਰਸ ਕੁੱਤਿਆਂ ਨੇ ਕਹਿਰ ਮਚਾਇਆ ਹੋਇਆ ਹੈ ਤੇ ਹਰ ਰੋਜ਼ ਇਹ ਕੁੱਤੇ 5-6 ਲੋਕਾਂ ਨੂੰ ਖ਼ਾਸ ਕਰਕੇ ਬੱਚੇ, ਬੱਚੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਵੱਢ ਰਹੇ ਹਨ | ਸ਼ਹਿਰ ਵਾਸੀ ਇਨ੍ਹਾਂ ਲਾਵਾਰਸ ਕੁੱਤਿਆਂ ਦੇ ਵੱਢਣ ਕਰਕੇ ਡਾਢੇ ਪ੍ਰੇਸ਼ਾਨ ਹਨ | ਸੁਪਰੀਮ ਕੋਰਟ ਵਲੋਂ ਭਾਵੇਂ ਨਗਰ ਕੌਂਸਲਾਂ ਨੂੰ ਇਨ੍ਹਾਂ ਲਾਵਾਰਿਸ ਕੁੱਤਿਆਂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਵੀ ਹਦਾਇਤ ਸੰਬੰਧੀ ਕੰਮ ਦਿਖਾਈ ਨਹੀਂ ਦਿੰਦਾ | ਇਹ ਲਾਵਾਰਸ ਕੁੱਤੇ ਸਿਵਲ ਹਸਪਤਾਲ, ਬੱਸ ਅੱਡੇ, ਰੇਲਵੇ ਸਟੇਸ਼ਨ 'ਤੇ ਆਮ ਵੇਖੇ ਜਾ ਸਕਦੇ ਹਨ | ਨਗਰ ਕੌਂਸਲ ਨਕੋਦਰ ਵਲੋਂ ਅਜੇ ਤੱਕ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਬਾਅਦ ਸ਼ੈਲਟਰ ਹੋਮ ਲੈ ਜਾਣ ਦੇ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ | ਸਿਵਲ ਹਸਪਤਾਲ ਨਕੋਦਰ 'ਚ ਹਰ ਰੋਜ਼ 5-6 ਲੋਕ ਜਿਨ੍ਹਾਂ 'ਚ ਬੱਚੇ, ਬੱਚੀਆਂ, ਬਜ਼ੁਰਗ ਸ਼ਾਮਿਲ ਹੁੰਦੇ ਹਨ ਕੁੱਤਿਆਂ ਦੇ ਵੱਢਣ ਕਾਰਨ ਟੀਕਾ ਲਗਵਾਉਣ ਪਹੁੰਚਦੇ ਹਨ | ਪਿਛਲੇ 36 ਘੰਟਿਆਂ 'ਚ ਜਸ਼ਨਦੀਪ (11), ਸ਼ਕੁੰਤਲਾ (11), ਰਸ਼ਮੀ (11), ਰੀਵਾ ਰਾਣੀ (10) ਸਾਲ, ਅਮਨਜੋਤ 19 ਸਾਲ, ਕੇਦਾਰ 50 ਸਾਲ, ਅਹਿਮਦ ਮੋਲਾ 29 ਸਾਲ ਨੂੰ ਕੁੱਤਿਆਂ ਦੇ ਵੱਢਣ ਕਰ ਕੇ ਟੀਕੇ ਲਗਵਾਏ ਗਏ | ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਹਰ ਰੋਜ਼ ਹੋਣ ਕਰ ਕੇ ਸਿਵਲ ਹਸਪਤਾਲ ਨਕੋਦਰ 'ਚ 24 ਘੰਟੇ ਟੀਕੇ ਮੌਜੂਦ ਰਹਿੰਦੇ ਹਨ | ਜਿਸ ਕਰਕੇ ਆਮ ਲੋਕਾਂ ਨੂੰ ਇਲਾਜ ਦੀ ਰਾਹਤ ਮਿਲ ਜਾਂਦੀ ਹੈ | ਮੁਹੱਲਾ ਜਲੋਟਾ ਨਿਵਾਸੀ ਸਾਬਕਾ ਸਾਰਜੰਟ ਦੀਦਾਰ ਸਿੰਘ ਨੇ ਦੱਸਿਆ ਕਿ ਗਲੀ ਦੇ ਲਾਵਾਰਸ ਕੁੱਤੇ ਨੇ ਉਨ੍ਹਾਂ ਨੂੰ ਵੀ ਵੱਢ ਲਿਆ ਅਤੇ ਮੁਹੱਲੇ 'ਚ ਹੀ ਇਕ ਲੜਕੇ ਨੂੰ ਇਕ ਕੁੱਤਾ ਤਿੰਨ ਵਾਰ ਵੱਢ ਚੁੱਕਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਕੁੱਤੇ ਗਲੀ 'ਚ ਰਾਹਗੀਰਾਂ ਨੂੰ , ਗਲੀ 'ਚ ਸਾਮਾਨ ਵੇਚਣ ਵਾਲਿਆਂ ਨੂੰ ਵੀ ਅਚਾਨਕ ਵੱਢ ਲੈਂਦੇ ਹਨ | ਮੁਹੱਲਾ ਜਲੋਟਾ ਅਤੇ ਮੁਹੱਲਾ ਕਪਾਨੀਆਂ ਵਾਸੀ ਵੀ ਇਨ੍ਹਾਂ ਕੁੱਤਿਆਂ ਦੇ ਵੱਢਣ ਕਰਕੇ ਪ੍ਰੇਸ਼ਾਨ ਹਨ | ਉਨ੍ਹਾਂ ਨੇ ਅਤੇ ਸ਼ਹਿਰਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੁੱਤਿਆਂ ਦੇ ਕੱਟਣ ਤੋਂ ਬਚਾਅ ਲਈ ਲੋੜੀਂਦੇ ਕਦਮ ਤੁਰੰਤ ਚੁੱਕੇ ਜਾਣ |

Ad Position 22
No active advertisement
ਪਿਛਲੀ ਖ਼ਬਰ 'ਪੰਜਾਬ ਸਖੀ ਸ਼ਕਤੀ ਮੇਲੇ' ਮੌਕੇ ਤਾਈ ਜਗੀਰੋ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਖਾਣਾ ਬਣਾਉਣ ਦੇ ਮੁਕਾਬਲੇ 'ਚ ਐਲੀਮੈਂਟਰੀ ਸਕੂਲ ਮਲਸੀਆਂ ਅੱਵਲ <br/>
Ad Position 24