ਜਲੰਧਰ, 2 ਫਰਵਰੀ (ਪਵਨ ਖਰਬੰਦਾ)- ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਜਲੰਧਰ ਕੈਂਟ ਨੇ ਅੱਜ ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਮੌਜੂਦਗੀ ਵਿੱਚ ਛੇਵੀਂ ਜਮਾਤ ਲਈ ਹਿੰਦੀ ਕਵਿਤਾ ਪਾਠ ਮੁਕਾਬਲਾ ਤੇ ਸੱਤਵੀਂ ਜਮਾਤ ਲਈ ਦੋਹੇ ਪਾਠ ਮੁਕਾਬਲਾ ਕਰਵਾਇਆ | ਇਸ ਮੁਕਾਬਲੇ ਦੀਆਂ ਤਿਆਰੀਆਂ ਸੁਪਰਵਾਈਜ਼ਰ ਅਮਿਤਾ ਰਾਠੌਰ ਦੀ ਨਿਗਰਾਨੀ ਹੇਠ ਹਿੰਦੀ ਅਧਿਆਪਕਾਂ ਦੁਆਰਾ ਕੀਤੀਆਂ ਗਈਆਂ | ਮੁਕਾਬਲੇ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਟੇਜ 'ਤੇ ਆਤਮਵਿਸ਼ਵਾਸ ਨਾਲ ਕਵਿਤਾਵਾਂ ਸੁਣਾਈਆਂ, ਜਦੋਂ ਕਿ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੋਹੇ ਪੇਸ਼ ਕੀਤੇ ਤੇ ਪ੍ਰਸ਼ਨ ਅਤੇ ਉੱਤਰ ਦੌਰ ਵਿੱਚ ਸਵਾਲਾਂ ਦੇ ਜਵਾਬ ਦਿੱਤੇ | ਅਧਿਆਪਕਾ ਬਬੀਤਾ ਸਿੰਘ ਤੇ ਆਸ਼ੀਮਾ ਨੇ ਜੱਜ ਦੀ ਭੂਮਿਕਾ ਨਿਭਾਈ | ਇਸ ਦੌਰਾਨ ਸਾਨਵੀ, ਅਧਿਨਾਇਕ, ਰੂਹੀ ਨੇ ਪਹਿਲਾ, ਕਾਇਆਨਾ, ਮਾਇਰਾ, ਮਾਨਵੀ, ਹਰਮਨਦੀਪ ਨੇ ਦੂਸਰਾ ਤੇ ਤਿਸ਼ਿਕਾ, ਸਵਰਿਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੱਤਵੀਂ ਜਮਾਤ ਵਿੱਚ ਪਹਿਲਾ ਸਥਾਨ ਦਿਵਿਯਾਂਸ਼ੂ, ਮਿ੍ਣਾਲ, ਦੂਸਰਾ ਸਥਾਨ- ਭਾਵਿਆ, ਪਰਿਣੀਤਾ, ਅਭਿਨਵ, ਏਕਮਪ੍ਰੀਤ ਤੇ ਤੀਸਰਾ ਸਥਾਨ ਹਸਰੀਤ, ਵੰਸ਼, ਅਭਿਨਵ ਨੇ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ | ਇਸ ਮੌਕੇ ਵਿਦਿਆਰਥੀਆਂ ਨੂੰ ਹਿੰਦੀ ਦੀ ਯਾਤਰਾ ਸੰਸਕਿ੍ਤ ਤੋਂ ਆਧੁਨਿਕ ਹਿੰਦੀ ਤੱਕ ਬਾਰੇ ਵੀ ਜਾਣਕਾਰੀ ਦਿੱਤੀ ਗਈ |