ਜਲੰਧਰ, 2 ਫਰਵਰੀ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਨੇ ਇੰਟਰ-ਸਕੂਲ ਫੈਂਸੀ ਡਰੈੱਸ ਮੁਕਾਬਲੇ 'ਚ ਤੀਸਰਾ ਸਥਾਨ ਹਾਸਲ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ 'ਚ ਵੱਖ-ਵੱਖ ਪ੍ਰਸਿੱਧ ਸਕੂਲਾਂ ਦੇ ਕੁੱਲ 60 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿੱਚ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਨੇ ਆਪਣੀ ਕਲਾ, ਆਤਮਵਿਸ਼ਵਾਸ ਤੇ ਸ਼ਾਨਦਾਰ ਮੰਚ ਪ੍ਰਸਤੁਤੀ ਦੇ ਆਧਾਰ 'ਤੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਮਾਣ ਨਾਲ ਉੱਚਾ ਕੀਤਾ | ਇਸ ਸ਼ਾਨਦਾਰ ਉਪਲਬਧੀ ਵਿੱਚ ਜਮਾਤ ਪਹਿਲੀ ਦੇ ਵਿਦਿਆਰਥੀ ਜਤਿਨ ਨਾਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਵਿਦਿਆਰਥੀ ਨੇ ਆਪਣੇ ਵਿਲੱਖਣ ਫੈਂਸੀ ਡਰੈੱਸ, ਭਰਪੂਰ ਆਤਮਵਿਸ਼ਵਾਸ, ਸੁਚੱਜੀ ਅਭਿਨੈ ਕਲਾ ਤੇ ਪ੍ਰਭਾਵਸ਼ਾਲੀ ਸੰਦੇਸ਼ ਰਾਹੀਂ ਜੱਜਾਂ ਤੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਸਫਲਤਾ ਦੇ ਪਿੱਛੇ ਅਧਿਆਪਕਾਂ ਦੀ ਟੀਮ ਸੁਖਜਿੰਦਰ ਕੌਰ, ਕੁਮਾਰੀ ਕਸ਼ਿਸ਼ ਤੇ ਹੀਨਾ ਜੋਸ਼ੀ ਦੀ ਨਿਸ਼ਠਾਵਾਨ ਮਿਹਨਤ ਕਾਬਿਲ-ਏ-ਤਾਰੀਫ਼ ਹੈ | ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਮੀਤ ਪ੍ਰਧਾਨ ਡਾ. ਗਗਨਦੀਪ ਕੌਰ, ਸਕੂਲ ਪਿ੍ੰਸੀਪਲ ਸਵੀਨਾ ਬਹਿਲ ਅਤੇ ਵਾਇਸ ਪਿ੍ੰਸੀਪਲ ਗਗਨਦੀਪ ਖੈਰਾ ਨੇ ਇਸ ਉਪਲਬਧੀ ਲਈ ਵਿਦਿਆਰਥੀ ਜਤਿਨ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ |