01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮੇਅਰ ਵਲੋਂ ਕਾਲੋਨੀਆਂ ਦੀ ਸੂਚੀ ਤਲਬ, ਕਈ ਫਾਈਲਾਂ ਗਾਇਬ ਕਾਲੋਨੀਆਂ ਰੈਗੂਲਰ ਕਰਨ ਲਈ ਕਈਆਂ ਨੇ ਪੂਰੀਆਂ ਫ਼ੀਸਾਂ ਜਮ੍ਹਾਂ ਨਹੀਂ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 03-02-2026
ਜਲੰਧਰ, 2 ਫਰਵਰੀ (ਸ਼ਿਵ)- ਮੇਅਰ ਵਨੀਤ ਧੀਰ ਨੇ ਬਿਲਡਿੰਗ ਬਰਾਂਚ ਕਮੇਟੀ ਦੀ ਮੀਟਿੰਗ ਵਿਚ ਨਾਜਾਇਜ਼ ਕਾਲੋਨੀਆਂ ਅਤੇ ਰੈਗੂਲਰ ਕਰਵਾਉਣ ਵਾਲੇ ਲੋਕਾਂ ਵੱਲੋਂ ਪੂਰੀਆਂ ਫ਼ੀਸਾਂ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀਆਂ ਜਿਹੜੀਆਂ ਸੂਚੀਆਂ ਬਿਲਡਿੰਗ ਬਰਾਂਚ ਤੋਂ ਤਲਬ ਕੀਤੀਆਂ ਗਈਆਂ ਸੀ, ਉਹ ਸੂਚੀਆਂ ਹੁਣ ਮੇਅਰ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਤੇ ਇਸ ਬਾਰੇ ਪ੍ਰਾਪਤ ਹੋਈ ਪਹਿਲੀ ਸੂਚੀ ਵਿਚ ਜਿਨਾਂ ਕਈ ਕਾਲੋਨੀਆਂ ਤੋਂ ਨਿਗਮ ਨੇ ਕਰੋੜਾਂ ਰੁਪਏ ਬਕਾਇਆ ਫ਼ੀਸਾਂ ਦੇ ਵਸੂਲ ਕਰਨੇ ਹਨ, ਉਨ੍ਹਾਂ ਵਿਚ ਕਈ ਫਾਈਲਾਂ ਗ਼ਾਇਬ ਪਾਈਆਂ ਗਈਆਂ ਹਨ ਤੇ ਮੇਅਰ ਵਨੀਤ ਧੀਰ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦੇ ਦਿੱਤੀ ਹੈ | ਜਿਹੜੀਆਂ ਫਾਈਲਾਂ ਨਹੀਂ ਮਿਲ ਰਹੀਆਂ ਹਨ, ਉਨ੍ਹਾਂ ਬਾਰੇ ਅਜੇ ਤੱਕ ਭੇਤ ਬਣਿਆ ਹੋਇਆ ਹੈ ਕਿ ਉਕਤ ਫਾਈਲਾਂ ਕਿੱਥੇ ਗਈਆਂ ਹਨ | ਨਿਗਮ ਦੀ ਬਿਲਡਿੰਗ ਬਰਾਂਚ ਵੱਲੋਂ ਮੇਅਰ ਨੂੰ ਦਿੱਤੀ ਗਈ ਸੂਚੀ ਤੋਂ ਹੀ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਸਾਹਮਣੇ ਆਉਣ ਨਾਲ ਹਲਚਲ ਪਾਈ ਜਾ ਰਹੀ ਹੈ ਕਿ ਉਕਤ ਗ਼ਾਇਬ ਹੋਈਆਂ ਫਾਈਲਾਂ ਬਾਰੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਵਾਈ ਗਈ | ਉਧਰ ਮੇਅਰ ਨੂੰ ਜਿਹੜੀ ਪਹਿਲੀ ਸੂਚੀ ਪ੍ਰਾਪਤ ਹੋਈ ਹੈ, ਉਸ ਵਿਚ ਜਿਨ੍ਹਾਂ ਕਾਲੋਨੀਆਂ ਤੋਂ ਬਕਾਇਦਾ ਫ਼ੀਸਾਂ ਵਸੂਲ ਕਰਨੀਆਂ ਹਨ, ਉਨ੍ਹਾਂ ਵਿਚ ਜੀ. ਐਮ. ਇਨਕਲੇਵ ਨੂਰਪੁਰ 9.38 ਏਕੜ ਦੀ ਫਾਈਲ ਗ਼ਾਇਬ, ਕਰਨ ਇਨਕਲੇਵ ਦਾਨਿਸ਼ਮੰਦਾਂ 8.25 ਏਕੜ ਫਾਈਲ ਗ਼ਾਇਬ, ਤੂਰ ਇਨਕਲੇਵ ਫੇਸ 3 ਸਲੇਮਪੁਰ ਮੁਸਲਮਾਨਾਂ 3.91 ਏਕੜ ਲੰਬਿਤ, ਗਲੇਨਮੋਰ ਗ੍ਰੀਰਨਸ ਕਿੰਗਰਾਂ 8.29 ਏਕੜ ਲੰਬਿਤ, ਸਮਾਰਟ ਇਨਕਲੇਵ ਦਾਨਿਸ਼ਮੰਦਾਂ 47 ਕਨਾਲ ਲੰਬਿਤ, ਨਿਊ ਅੰਮਿ੍ਤ ਵਿਹਾਰ ਸਲੇਮਪੁਰ 1.37 ਕਨਾਲ ਫਾਈਲ ਗ਼ਾਇਬ, ਆਰਚਿਡ ਰੈਜ਼ੀਡੈਂਸੀ ਨੂਰਪੁਰ 2.45 ਏਕੜ ਲੰਬਿਤ ਸ਼ਾਮਿਲ ਹੈ | ਇਸ ਤੋਂ ਪਹਿਲਾਂ ਅੱਜ ਮੇਅਰ ਵਨੀਤ ਧੀਰ ਨੇ ਨਿਗਮ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਹੈ ਜਿਨ੍ਹਾਂ ਵਿਚ ਐਮ. ਟੀ. ਪੀ. ਇਕਬਾਲ ਪ੍ਰੀਤ ਸਿੰਘ ਰੰਧਾਵਾ, ਵਿਕਾਸ ਦੂਆ ਤੇ ਹੋਰ ਵੀ ਸ਼ਾਮਿਲ ਸਨ | ਮੇਅਰ ਨੇ ਬਿਲਡਿੰਗ ਬਰਾਂਚ ਦੇ ਅਫ਼ਸਰਾਂ ਨੂੰ ਹਦਾਇਤ ਦਿੱਤੀ ਹੈ ਕਿ ਜਿਨ੍ਹਾਂ ਕਾਲੋਨੀਆਂ ਰੈਗੂਲਰ ਕਰਵਾਉਣ ਵਾਲਿਆਂ ਨੇ ਪੂਰੀਆਂ ਫ਼ੀਸਾਂ ਜਮ੍ਹਾਂ ਨਹੀਂ ਕਰਵਾਈਆਂ ਹਨ ਤੇ ਉਨਾਂ ਨੂੰ ਨੋਟਿਸ ਦੇਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇ ਤੇ ਹੋਰ ਰਹਿੰਦੇ ਡਿਫਾਲਟਰਾਂ ਤੋਂ ਵਸੂਲੀ ਲਈ ਉਨਾਂ ਨੂੰ ਨੋਟਿਸ ਭੇਜੇ ਜਾਣ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਆਈ ਯੋਜਨਾ ਤਹਿਤ ਜਿਨ੍ਹਾਂ ਵੱਲੋਂ ਕਾਲੋਨੀਆਂ ਰੈਗੂਲਰ ਕਰਵਾਉਣ ਲਈ ਫਾਈਲਾਂ ਜਮ੍ਹਾਂ ਕਰਵਾਈਆਂ ਸੀ ਤੇ ਇੱਕ ਕਿਸ਼ਤ ਜਮ੍ਹਾਂ ਕਰਵਾ ਕੇ ਬਾਕੀ ਫ਼ੀਸ ਜਮ੍ਹਾਂ ਨਹੀਂ ਕਰਵਾਈ ਗਈ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਨਿਗਮ ਨਾਲ ਸਗੋਂ ਲੋਕਾਂ ਨਾਲ ਵੀ ਧੋਖਾ ਕੀਤਾ ਹੈ | ਮੇਅਰ ਨੇ ਇਸ ਤਰ੍ਹਾਂ ਦੇ ਕਾਲੋਨਾਈਜ਼ਰਾਂ ਨੂੰ ਬਣਦੇ 2 ਨੋਟਿਸ ਦੇਣ ਦੀ ਕਾਰਵਾਈ ਪੂਰੀ ਕਰਨ ਲਈ ਕਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਨ.ਐੱਚ.ਐੱਸ. ਹਸਪਤਾਲ ਵਿਖੇ 'ਵਿਕਾਸ ਨਾਲ ਵਧਦੀਆਂ ਚੁਣੌਤੀਆਂ' ਵਿਸ਼ੇ 'ਤੇ ਵਿਸ਼ੇਸ਼ ਮੈਡੀਕਲ ਸੈਮੀਨਾਰ ਕਰਵਾਇਆ <br/>... ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਨੇ ਫੈਂਸੀ ਡਰੈੱਸ ਮੁਕਾਬਲੇ 'ਚ ਤੀਸਰਾ ਸਥਾਨ ਹਾਸਲ ਕੀਤਾ <br/>
Ad Position 24