01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਐੱਨ.ਐੱਚ.ਐੱਸ. ਹਸਪਤਾਲ ਵਿਖੇ 'ਵਿਕਾਸ ਨਾਲ ਵਧਦੀਆਂ ਚੁਣੌਤੀਆਂ' ਵਿਸ਼ੇ 'ਤੇ ਵਿਸ਼ੇਸ਼ ਮੈਡੀਕਲ ਸੈਮੀਨਾਰ ਕਰਵਾਇਆ <br/>

Ad Position 21
No active advertisement
ਸੈਮੀਨਾਰ ਦਾ ਉਦਘਾਟਨ ਮੌਕੇ ਡਾ. ਨਰਿੰਦਰ ਪੌਲ, ਡਾ. ਨਵੀਨ ਚਿਤਕਾਰਾ, ਡਾ. ਐਸ.ਕੇ. ਸ਼ਰਮਾ, ਡਾ. ਆਰ. ਐੱਸ. ਚਾਹਲ ਅਤੇ ਹੋਰ | ਤਸਵੀਰ : ਮੁਨੀਸ਼ <br/> 03-02-2026
ਜਲੰਧਰ, 2 ਫਰਵਰੀ (ਐੱਮ. ਐੱਸ. ਲੋਹੀਆ) - ਐੱਨ.ਐੱਚ.ਐੱਸ. ਹਸਪਤਾਲ, ਜਲੰਧਰ 'ਚ 'ਵਿਕਾਸ ਨਾਲ ਵਧਦੀਆਂ ਚੁਣੌਤੀਆਂ' ਵਿਸ਼ੇ 'ਤੇ ਇਕ ਵਿਸ਼ੇਸ਼ ਸਿੱਖਿਆ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਸੀ.ਏ.ਐੱਚ.ਓ. ਤੇ ਨਰਸਿੰਗ ਹੋਮ ਐਸੋਸੀਏਸ਼ਨ ਨੇ ਵੀ ਸਹਿਯੋਗ ਦਿੱਤਾ | ਸਮਾਗਮ ਦੀ ਅਗਵਾਈ, ਐੱਨ.ਐੱਚ.ਐੱਸ. ਹਸਪਤਾਲ ਦੇ ਡਾਇਰੈਕਟਰ, ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਡਾ. ਨਵੀਨ ਚਿਤਕਾਰਾ ਨੇ ਕੀਤੀ | ਸਮਾਗਮ ਦੌਰਾਨ ਸਰਲ ਭਾਸ਼ਾ 'ਚ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਹਸਪਤਾਲ ਨੂੰ ਸਹੀ ਢੰਗ ਨਾਲ ਕਿਵੇਂ ਚਲਾਇਆ ਜਾਵੇ, ਉਸ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਤੇ ਇਲਾਜ, ਰੋਜ਼ਾਨਾ ਕੰਮ-ਕਾਜ ਤੇ ਨਿਯਮਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਕਿਵੇਂ ਸੰਭਾਲਿਆ ਜਾਵੇ | ਇਹ ਸਮਾਗਮ ਡਾਕਟਰਾਂ ਤੇ ਹਸਪਤਾਲ ਨਾਲ ਜੁੜੇ ਲੋਕਾਂ ਲਈ ਸਿੱਖਣ ਤੇ ਤਜਰਬੇ ਸਾਂਝੇ ਕਰਨ ਦਾ ਬਿਹਤਰ ਮੌਕਾ ਸਾਬਤ ਹੋਇਆ ਜਿਸ ਨਾਲ ਭਵਿੱਖ 'ਚ ਮਰੀਜ਼ਾਂ ਨੂੰ ਹੋਰ ਵੀ ਚੰਗਾ ਇਲਾਜ ਮਿਲ ਸਕੇਗਾ | ਸੈਮੀਨਾਰ ਦੌਰਾਨ ਦੇਸ਼ ਭਰ ਤੋਂ ਆਏ 30 ਤੋਂ ਵੱਧ ਡਾਕਟਰ ਹਸਪਤਾਲ 'ਚ ਮੌਜੂਦ ਰਹੇ ਜਦਕਿ 30 ਤੋਂ ਜ਼ਿਆਦਾ ਡਾਕਟਰਾਂ ਨੇ ਗੂਗਲਮੀਟ ਰਾਹੀਂ ਆਨਲਾਈਨ ਭਾਗ ਲਿਆ, ਜਿਸ ਨਾਲ ਇਹ ਦੇਸ਼ ਪੱਧਰ ਦਾ ਇਕ ਸਫ਼ਲ ਸਮਾਗਮ ਬਣਿਆ | ਸਮਾਗਮ ਦੌਰਾਨ 10 ਦੇ ਕਰੀਬ ਜਾਣਕਾਰੀ ਭਰਪੂਰ ਲੈਕਚਰ ਦਿੱਤੇ ਗਏ | ਸਮਾਗਮ ਦਾ ਸੰਚਾਲਨ ਫੋਰਟਿਸ ਹਸਪਤਾਲ ਦੇ ਸੀਨੀਅਰ ਜਨਰਲ ਤੇ ਲੈਪ੍ਰੋਸਕੋਪਿਕ ਸਰਜਨ ਡਾ. ਨਰਿੰਦਰ ਪੌਲ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ | ਸਮਾਗਮ ਦੌਰਾਨ ਡਾ. ਬਾਬੂ ਨਾਰਾਇਣਨ (ਚੇਨਈ), ਡਾ. ਅਰੁਣ ਗੁਪਤਾ (ਪੂਰਵ ਅਧਿਆਕਸ਼, ਦਿੱਲੀ ਮੈਡੀਕਲ ਕੌਂਸਲ), ਡਾ. ਨਰੀਨ ਸਹਿਗਲ (ਦਿੱਲੀ), ਡਾ. ਸਵਪਨ ਸੂਦ, ਡਾ. ਯਸ਼ ਸ਼ਰਮਾ, ਡਾ. ਜੇ.ਐਸ. ਥਿੰਦ, ਡਾ. ਅਮਿਤ ਸਿੰਘਲ, ਡਾ. ਨਵੀਨ ਚਿਤਕਾਰਾ, ਡਾ. ਪੰਕਜ ਮਿੱਤਲ, ਡਾ. ਨਰਿੰਦਰ ਪੌਲ, ਡਾ. ਸ਼ਵੇਤਾ ਪ੍ਰਭਾਕਰ ਅਤੇ ਡਾ. ਅਮਨ ਮਾਧੋਕ ਨੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਨਵੀਨ ਚਿਤਕਾਰਾ ਨੇ ਕਿਹਾ ਕਿ ਜਿਵੇਂ-ਜਿਵੇਂ ਹਸਪਤਾਲ ਅੱਗੇ ਵਧਦਾ ਹੈ, ਤਿਵੇਂ-ਤਿਵੇਂ ਨਵੀਆਂ ਚੁਣੌਤੀਆਂ ਵੀ ਆਉਂਦੀਆਂ ਹਨ, ਇਸ ਲਈ ਹਸਪਤਾਲ ਮਾਲਕਾਂ ਨੂੰ ਸਹਿਯੋਜਨਾ ਬਣਾ ਕੇ ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ | ਐੱਨ.ਐੱਚ.ਐੱਸ. ਹਸਪਤਾਲ ਦੇ ਡਾਇਰੈਕਟਰ ਤੇ ਸੀਨੀਅਰ ਨਿਊਰੋਲੋਜਿਸਟ ਡਾ. ਸੰਦੀਪ ਗੋਇਲ, ਡਾਇਰੈਕਟਰ ਤੇ ਸੀਨੀਅਰ ਹੱਡੀ ਰੋਗ ਮਾਹਿਰ ਡਾ. ਸ਼ੁਭਾਂਗ ਅਗਰਵਾਲ ਨੇ ਕਿਹਾ ਕਿ ਹਸਪਤਾਲ ਅਕਾਦਮਿਕ ਕਾਰਜਾਂ, ਬਿਹਤਰ ਇਲਾਜ ਤੇ ਡਾਕਟਰਾਂ ਦੇ ਵਿਕਾਸ ਲਈ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਹਮੇਸ਼ਾਂ ਉਤਸ਼ਾਹਿਤ ਕਰਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਸਰਦਾਰਨੀ ਬੇਅੰਤ ਕੌਰ ਕਾਲੜਾ ਨਮਿਤ ਸ਼ਰਧਾਂਜਲੀ ਸਮਾਗਮ ਮੇਅਰ, ਰਿੰਕੂ, ਬੇਰੀ, ਭੰਡਾਰੀ, ਭਾਟੀਆ ਸਮੇਤ ਕਈ ਸ਼ਖ਼ਸੀਅਤਾਂ ਹ... ਅਗਲੀ ਖ਼ਬਰ ਮੇਅਰ ਵਲੋਂ ਕਾਲੋਨੀਆਂ ਦੀ ਸੂਚੀ ਤਲਬ, ਕਈ ਫਾਈਲਾਂ ਗਾਇਬ ਕਾਲੋਨੀਆਂ ਰੈਗੂਲਰ ਕਰਨ ਲਈ ਕਈਆਂ ਨੇ ਪੂਰੀਆਂ ਫ਼ੀਸਾਂ ਜਮ੍ਹਾਂ...
Ad Position 24