ਜਲੰਧਰ, 2 ਫਰਵਰੀ (ਸ਼ਿਵ)- ਕਾਰੋਬਾਰੀ ਗੁਰਸੇਵਕ ਸਿੰਘ ਕਾਲੜਾ ਅਤੇ ਅਮਰਜੀਤ ਸਿੰਘ ਕਾਲੜਾ ਦੇ ਮਾਤਾ ਸਰਦਾਰਨੀ ਬੇਅੰਤ ਕੌਰ ਕਾਲੜਾ ਜੋ 27 ਜਨਵਰੀ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ | ਇਸ ਮੌਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ, ਸਵਾਮੀ ਸ਼ਾਂਤਾ ਨੰਦ ਨੇ ਗੁਰਮਤਿ ਵਿਚਾਰਾਂ ਦੁਆਰਾ ਜੀਵਨ ਤੇ ਮੌਤ ਦੀ ਸਚਾਈ 'ਤੇ ਚਾਨਣਾ ਪਾਇਆ | ਅੰਤਿਮ ਅਰਦਾਸ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਸੁਖਦੇਵ ਸਿੰਘ ਨੇ ਕੀਤੀ | ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿੱਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਬੁਲਾਰਿਆਂ ਨੇ ਸਰਦਾਰਨੀ ਬੇਅੰਤ ਕੌਰ ਵੱਲੋਂ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਕੀਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਚੰਗੇ ਸੰਸਕਾਰਾਂ ਕਰ ਕੇ ਹੀ ਉਨ੍ਹਾਂ ਦਾ ਸਮੁੱਚਾ ਪਰਿਵਾਰ ਉਨ੍ਹਾਂ ਵੱਲੋਂ ਪਾਏ ਗਏ ਪੂਰਨਿਆਂ 'ਤੇ ਚੱਲਦਾ ਹੋਇਆ ਅੱਜ ਸਮਾਜ ਸੇਵਾ ਤੇ ਧਾਰਮਿਕ ਖੇਤਰ ਨਾਲ ਜੁੜਿਆ ਹੋਇਆ ਹੈ ਤੇ ਸਮਾਜ ਵਿਚ ਨਾਮਣਾ ਖੱਟ ਰਿਹਾ ਹੈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਧਾਨ ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਜਸਪ੍ਰੀਤ ਸਿੰਘ ਸੇਠੀ, ਗਿਆਨੀ ਗੁਰਮੀਤ ਸਿੰਘ, ਗੁਰਸੇਵਕ ਸਿੰਘ ਕਾਲੜਾ, ਅਮਰਜੀਤ ਸਿੰਘ ਕਾਲੜਾ, ਮੇਅਰ ਵਨੀਤ ਧੀਰ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਕ੍ਰਿਸ਼ਨ ਦੇਵ ਭੰਡਾਰੀ, ਰਜਿੰਦਰ ਬੇਰੀ, ਪਿ੍ਤਪਾਲ ਸਿੰਘ ਚਾਵਲਾ, ਰਮਨਪ੍ਰੀਤ ਸਿੰਘ ਚਾਵਲਾ, ਗੁਰਸ਼ਰਨ ਸਿੰਘ ਟੱਕਰ, ਗੁਰਸਿਮਰ ਸਿੰਘ ਟੱਕਰ, ਜੋਗਿੰਦਰ ਸਿੰਘ ਗੁੰਬਰ, ਹਰਮੀਤ ਸਿੰਘ ਮੰੂਗਾ, ਗੁਰਮੇਲ ਸਿੰਘ, ਕੰਵਲਜੀਤ ਸਿੰਘ ਅਨੇਜਾ, ਪ੍ਰੋ. ਐਮ. ਪੀ. ਸਿੰਘ, ਪਰਮਜੀਤ ਸਿੰਘ ਭਾਟੀਆ, ਸੁਖਵਿੰਦਰ ਸਿੰਘ ਬੱਗਾ, ਗੁਰਸ਼ਰਨ ਸਿੰਘ, ਕਮਲਜੀਤ ਸਿੰਘ ਭਾਟੀਆ, ਯੋਗੇਸ਼ ਮਲਹੋਤਰਾ, ਮਿਹਰਬਾਨ ਸਿੰਘ, ਵਿਕਾਸ ਦੂਆ, ਅਜੀਤ ਸ਼ਰਮਾ, ਸੁਰਿੰਦਰ ਸਿੰਘ ਭਾਪਾ, ਅਸ਼ਵਨੀ ਗੁਪਤਾ, ਨਿਸ਼ਾਂਤ ਗੁਪਤਾ, ਅਸ਼ਵਨੀ ਗੁਪਤਾ ਸੀ. ਏ. ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |