18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਰਾਬੀ ਪਿਤਾ ਵਲੋਂ ਖਾਣਾ ਮੰਗਦੀ 5 ਸਾਲਾ ਧੀ ਦੀ ਗਲਾ ਘੁੱਟ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 05-02-2026
ਜਲੰਧਰ, 4 ਫਰਵਰੀ (ਐੱਮ. ਐੱਸ. ਲੋਹੀਆ) - ਇਕ ਸ਼ਰਾਬੀ ਪਿਤਾ ਨੇ ਆਪਣੀ 5 ਸਾਲਾ ਧੀ ਦੀ ਗਲਾ ਘੁੱਟ ਕੇ ਉਸ ਵੇਲੇ ਹੱਤਿਆ ਕਰ ਦਿੱਤੀ ਜਦੋਂ ਭੁੱਖ ਨਾਲ ਤੜਫ਼ ਰਹੀ ਬੱਚੀ ਨੇ ਉਸ ਤੋਂ ਖਾਣੇ ਦੀ ਮੰਗ ਕੀਤੀ | ਮਿਲੀ ਜਾਣਕਾਰੀ ਅਨੁਸਾਰ ਦੂਰਦਰਸ਼ਨ ਇਨਕਲੇਵ, ਜਲੰਧਰ 'ਚ ਰਹਿੰਦੇ ਮੂਲ ਰੂਪ 'ਚ ਛੱਤੀਸਗੜ੍ਹ ਵਾਸੀ ਅਰਵਿੰਦ ਕੁਮਾਰ ਬੀਤੇ ਦਿਨ ਆਪਣੀ ਬੱਚੀ ਨਾਲ ਘਰ 'ਚ ਸੀ ਜਦਕਿ ਉਸ ਦੀ ਪਤਨੀ ਕੰਮ-ਕਾਜ ਲਈ ਘਰੋਂ ਗਈ ਹੋਈ ਸੀ | ਅਰਵਿੰਦ ਕੁਮਾਰ ਘਰ 'ਚ ਸ਼ਰਾਬ ਪੀ ਰਿਹਾ ਸੀ ਤੇ ਉਸ ਦੀ ਬੱਚੀ ਭੁੱਖ ਲੱਗਣ ਕਰਕੇ ਵਾਰ-ਵਾਰ ਆਪਣੇ ਪਿਤਾ ਤੋਂ ਖਾਣੇ ਦੀ ਮੰਗ ਕਰ ਰਹੀ ਸੀ | ਅਰਵਿੰਦਰ ਕੁਮਾਰ ਨੇ ਬੱਚੀ ਨੂੰ ਚੁੱਪ ਕਰਵਾਉਣ ਲਈ ਉਸ ਦਾ ਗਲਾ ਘੁੱਟ ਦਿੱਤਾ | ਅਚਾਨਕ ਘਰ ਦੇ ਸਾਹਮਣੇ ਤੋਂ ਉਨ੍ਹਾਂ ਦਾ ਗੁਆਂਢੀ ਹੇਮੰਤ ਨਿਕਲ ਰਿਹਾ ਸੀ, ਜੋ ਬੱਚੀ ਨੂੰ ਤੁਰੰਤ ਡਾਕਟਰ ਕੋਲ ਲੈ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਥਾਣਾ ਡਵੀਜ਼ਨ ਨੰਬਰ 7 ਦੇ ਮੁਖੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹੇਮੰਤ ਵਲੋਂ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਜਿਸ 'ਤੇ ਉਨ੍ਹਾਂ ਹੇਮੰਤ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਅਰਵਿੰਦ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਕੋਲੋਂ 5 ਕਰੋੜ ਦੀ ਫਿਰੌਤੀ ਮੰਗਣ ਵਾਲੇ ਗਰੋਹ ਦੇ ਦੋ ਮੈਂਬਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ <br/> ਅਗਲੀ ਖ਼ਬਰ -ਪ੍ਰਧਾਨ ਮੰਤਰੀ ਈ-ਬੱਸ ਸੇਵਾ ਪ੍ਰਾਜੈਕਟ- ਸਿਰਫ਼ 9 ਤੇ 12 ਮੀਟਰ ਵਾਲੀਆਂ ਇਲੈਕਟ੍ਰਾਨਿਕ ਬੱਸਾਂ ਹੀ ਚੱਲਣਗੀਆਂ
Ad Position 24