18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

-ਪ੍ਰਧਾਨ ਮੰਤਰੀ ਈ-ਬੱਸ ਸੇਵਾ ਪ੍ਰਾਜੈਕਟ- ਸਿਰਫ਼ 9 ਤੇ 12 ਮੀਟਰ ਵਾਲੀਆਂ ਇਲੈਕਟ੍ਰਾਨਿਕ ਬੱਸਾਂ ਹੀ ਚੱਲਣਗੀਆਂ

Ad Position 21
No active advertisement
ਅਜੀਤ ਡੈਸਕ 05-02-2026

ਜਲੰਧਰ, 4 ਫਰਵਰੀ (ਸ਼ਿਵ)- ਪ੍ਰਧਾਨ ਮੰਤਰੀ ਈ-ਬੱਸ ਸੇਵਾ ਪ੍ਰਾਜੈਕਟ ਤਹਿਤ ਸ਼ਹਿਰ ਵਿਚ ਜਿਹੜੀਆਂ ਬੱਸਾਂ ਚਲਾਈਆਂ ਜਾਣੀਆਂ ਹਨ ਤੇ ਉਸ ਮਾਮਲੇ ਵਿਚ ਹੁਣ ਸਿਰਫ਼ 9 ਅਤੇ 12 ਮੀਟਰ ਵਾਲੀਆਂ ਹੀ ਈ-ਬੱਸਾਂ ਚਲਾਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਹੈ ਕਿ ਸ਼ਹਿਰਾਂ ਵਿਚ ਚਲਾਈਆਂ ਜਾਣ ਵਾਲੀਆਂ 7 ਮੀਟਰ ਵਾਲੀਆਂ ਈ-ਬੱਸਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ | ਕੇਂਦਰ ਦੀ ਯੋਜਨਾ ਤਹਿਤ ਸ਼ਹਿਰ ਵਿਚ ਪਹਿਲਾਂ 7, 9 ਤੇ 12 ਮੀਟਰ ਦੀਆਂ ਹੀ ਬੱਸਾਂ ਚਲਾਈਆਂ ਜਾਣੀਆਂ ਹਨ ਪਰ ਹੁਣ 7 ਮੀਟਰ ਵਾਲੀਆਂ ਬੱਸਾਂ ਨਾ ਚੱਲਣ ਕਰਕੇ ਨਿਗਮ ਵਲੋਂ ਇਨ੍ਹਾਂ ਬੱਸਾਂ ਦੇ ਰੂਟਾਂ ਦੀ ਵੀ ਸਮੀਖਿਆ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਪ੍ਰਧਾਨ ਈ-ਬੱਸ ਸੇਵਾ ਦੀ ਯੋਜਨਾ ਤਹਿਤ ਜਿਹੜੇ ਰੂਟਾਂ 'ਤੇ ਇਹ ਬੱਸਾਂ ਚਲਾਈਆਂ ਜਾਣੀਆਂ ਹਨ | ਉਨ੍ਹਾਂ ਵਿਚ ਬੱਸ ਸਟੈਂਡ ਤੋਂ ਸੈਂਟ ਸੋਲਜਰ ਕਾਲਜ ਬੀ.ਐਮ.ਸੀ., ਨਕੋਦਰ ਰੋਡ, ਸ੍ਰੀ ਰਾਮ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਅੰਬੇਡਕਰ ਚੌਕ, ਗੁਰੂ ਰਵਿਦਾਸ ਚੌਕ, ਵੀਰ ਬਬਰੀਕ ਚੌਕ, ਬਾਬੂ ਜਗਜੀਵਨ ਰਾਮ ਚੌਕ, ਰਾਮਾ ਮੰਡੀ ਤੋਂ ਜਲੰਧਰ ਕੁੰਜ-ਸਪੋਰਟਸ ਕਾਲਜ, ਕਪੂਰਥਲਾ ਚੌਕ, ਫੁੱਟਬਾਲ ਚੌਕ, ਮਿਸ਼ਨ ਚੌਕ, ਬੀ. ਐਮ.ਸੀ., ਆਊਟਰ ਰਿੰਗ ਰੋਡ-ਪਠਾਨਕੋਟ ਬਾਈਪਾਸ ਤੋਂ ਹੁਸ਼ਿਆਰਪੁਰ ਬਾਈਪਾਸ ਪੀ. ਏ. ਪੀ. ਬੱਸ ਸਟੈਂਡ, ਰਿੰਗ ਰੂਟ- ਬੱਸ ਸਟੈਂਡ, ਗੁਰੂ ਅਮਰਦਾਸ ਚੌਕ, ਨਕੋਦਰ ਰੋਡ, ਕਪੂਰਥਲਾ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਬਾਬੂ ਜਗਜੀਵਨ ਰਾਮ ਚੌਕ, ਮਿੱਠੂ ਬਸਤੀ, ਜੰਮੂ ਹਸਪਤਾਲ, ਕਸ਼ਅਪ ਰਿਸ਼ੀ ਚੌਕ, ਸੋਢਲ ਚੌਕ, ਦੋਆਬਾ ਚੌਕ, ਇਨਰ ਰਿੰਗ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਦੇ ਵਿਚਕਾਰ ਵਾਇਆ ਬੀ. ਐਮ. ਸੀ. ਚੌਕ, ਮਿਸ਼ਨ ਚੌਕ, ਡਾ. ਅੰਬੇਡਕਰ ਚੌਕ, ਫੁੱਟਬਾਲ ਚੌਕ, ਆਦਰਸ਼ ਨਗਰ ਚੌਕ, ਪਟੇਲ ਚੌਕ, ਅੱਡਾ ਹੁਸ਼ਿਆਰਪੁਰ ਰੋਡ, ਮਦਨ ਫਲੋਰ ਮਿਲ ਚੌਕ, ਕਰਤਾਰਪੁਰ ਤੋਂ ਬੱਸ ਸਟੈਂਡ- ਜੰਗ-ਏ-ਆਜ਼ਾਦੀ, ਬਿਧੀਪੁਰ, ਐਨ. ਆਈ. ਟੀ., ਸੈਂਟ ਸੋਲਜਰ ਲਾਅ ਕਾਲਜ, ਵੇਰਕਾ ਮਿਲਕ ਪਲਾਂਟ, ਮਕਸੂਦਾਂ ਬਾਈਪਾਸ, ਪਠਾਨਕੋਟ ਚੌਕ, ਕੇ. ਐਮ. ਵੀ., ਦੋਆਬਾ ਕਾਲਜ, ਦੋਆਬਾ ਚੌਕ, ਦੇਵੀ ਤਾਲਾਬ ਮੰਦਿਰ, ਅੱਡਾ ਟਾਂਡਾ, ਪਟੇਲ ਚੌਕ, ਆਦਰਸ਼ ਨਗਰ ਮਾਰਕੀਟ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਸ੍ਰੀ ਰਾਮ ਚੌਕ, ਭਗਤ ਨਾਮਦੇਵ ਚੌਕ, ਬੀ.ਐਮ.ਸੀ. ਤੇ ਬੱਸ ਸਟੈਂਡ ਤੋਂ ਗੋਪਾਲਪੁਰ-ਬੀ.ਐਮ.ਸੀ.-ਨਾਮਦੇਵ ਚੌਕ, ਸ੍ਰੀ ਰਾਮ ਚੌਕ, ਬਸਤੀ ਅੱਡਾ, ਐੱਚ.ਐਮ.ਵੀ., ਡੇਵੀਅਟ, ਜਨਤਾ ਕਾਲਜ, ਕੈਪਸਨ ਇੰਡਸਟਰੀ, ਕਿਸ਼ਨਗੜ੍ਹ ਤੋਂ ਬੱਸ ਸਟੈਂਡ-ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਕਿਸ਼ਨਗੜ੍ਹ ਤੱਕ ਵਾਇਆ ਪਠਾਨਕੋਟ ਚੌਕ, ਲੰਬਾ ਪਿੰਡ ਚੌਕ, ਕਿਸ਼ਨਪੁਰਾ, ਅੱਡਾ ਹੁਸ਼ਿਆਰਪੁਰ, ਨਿਊ ਰੇਲਵੇ ਰੋਡ, ਭਗਤ ਸਿੰਘ ਚੌਕ, ਅਲਾਸਕਾ ਚੌਕ, ਡੀ.ਸੀ. ਦਫ਼ਤਰ, ਕੋਰਟ ਰੋਡ, ਖ਼ਾਲਸਾ ਸਕੂਲ-ਬੀ.ਐਸ.ਐਫ. ਚੌਕ, ਬੱਸ ਸਟੈਂਡ ਤੋਂ ਐਲ.ਪੀ.ਯੂ. -ਰਾਮਾ ਮੰਡੀ-ਪਰਾਗਪੁਰ, ਬੱਸ ਸਟੈਂਡ ਤੋਂ ਜਮਸ਼ੇਰ-ਪਿਮਸ, ਛੋਟੀ ਬਾਰਾਂਦਰੀ, ਅਰਬਨ ਅਸਟੇਟ ਫੇਸ-1, ਫੇਸ -2, ਕਿਊਰੋ, ਏ. ਜੀ. ਆਈ. ਹਾਈਟ 1,2,3, ਬੱਸ ਸਟੈਂਡ ਤੋਂ ਲਾਂਬੜਾ-ਆਈਕੋਨਿਕ ਏ.ਜੀ.ਆਈ. ਮਾਰਕੀਟ, ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬੂਟਾ ਪਿੰਡ, ਸਤਿਗੁਰੂ ਕਬੀਰ ਚੌਕ, ਵੰਡਰਲੈਂਡ ਤੇ ਹੋਰ ਚੌਕ ਸ਼ਾਮਿਲ ਹਨ। ਚਾਹੇ 7 ਮੀਟਰ ਵਾਲੀਆਂ ਬੱਸਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਬੱਸਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਹੋਵੇਗੀ ਤੇ ਪਹਿਲਾਂ ਵਾਂਗ ਹੀ ਜਲੰਧਰ ਨੂੰ ਕੇਂਦਰ ਵਲੋਂ 97 ਬੱਸਾਂ ਦਿੱਤੀਆਂ ਜਾਣੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਸ਼ਰਾਬੀ ਪਿਤਾ ਵਲੋਂ ਖਾਣਾ ਮੰਗਦੀ 5 ਸਾਲਾ ਧੀ ਦੀ ਗਲਾ ਘੁੱਟ ਕੇ ਹੱਤਿਆ ਅਗਲੀ ਖ਼ਬਰ ਸੈਲਕੀਆਣਾ 'ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ 'ਮਿਸਲ ਸਤਲੁਜ' ਦੀ ਅਗਵਾਈ ਹੇਠ ਲੋਕਾਂ ਦਾ ਭਾਰੀ ਇਕੱਠ ਭਲਕੇ
Ad Position 24