ਸੈਲਕੀਆਣਾ 'ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ 'ਮਿਸਲ ਸਤਲੁਜ' ਦੀ ਅਗਵਾਈ ਹੇਠ ਲੋਕਾਂ ਦਾ ਭਾਰੀ ਇਕੱਠ ਭਲਕੇ
ਅਜੀਤ ਡੈਸਕ
05-02-2026
'ਚ ਚੱਲਦੀ ਨਜਾਇਜ਼ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਪਰ ਉਸ ਦੇ ਸਾਹਮਣੇ ਲੁਧਿਆਣਾ ਵਾਲੇ ਪਾਸੇ ਸ਼ਰੇਆਮ ਪੌਕਲੇਨ ਮਸ਼ੀਨਾਂ ਰਾਹੀਂ ਰੇਤ ਕੱਢਣਾ ਬਰਕਰਾਰ ਹੈ | ਇਸੇ ਤਰ੍ਹਾਂ ਪਿੰਡ ਬੁਰਜ ਢਗਾਰਾ 'ਚ ਵੀ ਮਾਈਨਿੰਗ ਚੱਲ ਰਹੀ ਹੈ ਜਿਸ ਦਾ ਖਾਸਾ ਵਿਰੋਧ ਵੀ ਹੋ ਰਿਹਾ ਪਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਸਿਰ 'ਤੇ ਰੱਖਿਆ ਸਰਕਾਰੀ ਹੱਥ ਇੰਨਾ ਕੁ ਭਾਰੀ ਹੈ ਕੀ ਉਸ ਵੱਲੋਂ ਦਿੱਤੇ ਸੁਰੱਖਿਆ ਕਵਚ ਨੂੰ ਕੋਈ ਤੋੜ ਨਹੀਂ ਪਾ ਰਿਹਾ ਤੇ ਪੌਕਲੇਨ ਮਸ਼ੀਨਾਂ ਰਾਹੀ ਦਿਨ ਰਾਤ ਧੜਾਧੜ ਰੇਤ ਦੇ ਟਿੱਪਰ ਭਰ ਕੇ ਕੱਢੇ ਜਾ ਰਹੇ ਹਨ |
ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਕਡਿਆਣਾ ਦੀ ਸਰਕਾਰੀ ਖੱਡ ਚਲਾਉਣ ਦੀ ਮੰਗ
ਹਲਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਨਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਮਨਜ਼ੂਰ ਹੋਈ ਪਿੰਡ ਕਡਿਆਣਾ ਦੀ ਸਰਕਾਰੀ ਖੱਡ ਚਲਾਈ ਜਾਵੇ ਜਿੱਥੇ ਪਿਛਲੇ ਸਾਲਾਂ ਵਿਚ 25 ਪਿੰਡਾਂ ਦੇ ਲੋਕ ਹੱਥੀ ਕੰਮ ਕਰ ਕੇ ਆਪਣਾ ਪਰਿਵਾਰ ਪਾਲਦੇ ਤੇ ਸਰਕਾਰ ਦੇ ਖਜ਼ਾਨੇ ਨੂੰ ਵੀ ਲਾਭ ਦਿੰਦੇ ਰਹੇ |
ਮਿਸਲ ਸਤਲੁਜ ਕਰੇਗੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ - ਸੰਗੋਵਾਲ
ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਜੰਗ ਛੇੜੀ ਬੈਠੇ ਦਵਿੰਦਰ ਸਿੰਘ ਸੰਗੋਵਾਲ ਨੇ ਦੱਸਿਆ ਕਿ ਭਲਕੇ ਪਿੰਡ ਸੈਲਕੀਆਣਾ 'ਚ ਮਿਸਲ ਸਤਲੁਜ ਜਥੇਬੰਦੀ ਦੀ ਅਗਵਾਈ ਹੇਠ ਭਾਰੀ ਇਕੱਠ ਰਖਿਆ ਗਿਆ ਹੈ ਜਿਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪੁੱਜ ਰਹੇ ਹਨ ਤੇ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਸਰਕਾਰ ਦੀਆਂ ਅੱਖਾਂ ਖੋਲ੍ਹਣ ਗਏ ਤੇ ਸੈਲਕੀਆਣਾ 'ਚ ਚੱਲ ਰਹੇ ਇਸ ਰੇਤ ਚੋਰੀ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਜਾਵੇਗਾ | -