18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਿਗਮ ਵਰਕਸ਼ਾਪ ਦੀ ਟੁੱਟੀ ਕੰਧ ਸੰਬੰਧੀ ਪੁਲਿਸ ਨੂੰ ਸ਼ਿਕਾਇਤ <br/>

Ad Position 21
No active advertisement
ਨਿਗਮ ਵਰਕਸ਼ਾਪ ਦੀ ਟੁੱਟੀ ਪਈ ਕੰਧ | ਤਸਵੀਰ: ਮੁਨੀਸ਼ <br/> 05-02-2026
ਜਲੰਧਰ, 4 ਫਰਵਰੀ (ਸ਼ਿਵ)- ਨਗਰ ਨਿਗਮ ਦੀ ਲੰਬਾ ਪਿੰਡ ਚੌਕ ਦੇ ਨਾਲ ਚਾਰਾ ਮੰਡੀ ਵਿਚ ਰੇਤਾ, ਬਜਰੀ ਤੇ ਹੋਰ ਸਾਮਾਨ ਰੱਖਿਆ ਹੁੰਦਾ ਹੈ | ਇੱਥੇ ਰੇਤ, ਬਜਰੀ ਨਾਲ ਭਰੀਆਂ ਟਰੈਕਟਰ ਟਰਾਲੀਆਂ ਵੀ ਖੜੀਆਂ ਹੁੰਦੀਆਂ ਹਨ | ਵਰਕਸ਼ਾਪ ਦੇ ਪਿਛਲੇ ਪਾਸੇ ਜਿੱਥੇ ਕਿ ਨਿਗਮ ਦਾ ਪੈਟਰੋਲ ਪੰਪ ਬੰਦ ਹੈ ਉੱਥੇ ਹੀ ਨਿਗਮ ਦੀ ਕੰਧ ਟੁੱਟ ਗਈ ਹੈ | ਇਸ ਬਾਰੇ ਨਗਰ ਨਿਗਮ ਦੇ ਡਰਾਈਵਰ ਤੇ ਟੈਕਨੀਕਲ ਅਤੇ ਹੈਲਥ ਬਰਾਂਚ ਦੇ ਪ੍ਰਧਾਨ ਸ਼ੰਮੀ ਲੁਥਰ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਵਰਕਸ਼ਾਪ ਗਏ ਤਾਂ ਦੇਖਿਆ ਕਿ ਪੈਟਰੋਲ ਪੰਪ ਦੀ ਕੰਧ ਤੋੜੀ ਹੋਈ ਸੀ ਜਿਸ ਦੀ ਉਨ੍ਹਾਂ ਨੇ ਨਗਰ ਨਿਗਮ ਦੇ ਸੁਰੱਖਿਆ ਦਸਤੇ ਦੇ ਇੰਚਾਰਜ ਭੂਸ਼ਨ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਨਗਰ ਨਿਗਮ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਕੰਧ ਟੁੱਟਣ ਦੀ ਸ਼ਿਕਾਇਤ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਕੂਲ ਰੋਡ 'ਤੇ ਉਸਾਰੀ ਤੋੜੀ <br/> ਅਗਲੀ ਖ਼ਬਰ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>
Ad Position 24