18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਗਰ ਨਿਗਮ ਨੇ ਕੂਲ ਰੋਡ 'ਤੇ ਉਸਾਰੀ ਤੋੜੀ <br/>

Ad Position 21
No active advertisement
ਕੂਲ ਰੋਡ 'ਤੇ ਉਸਾਰੀ ਨੂੰ ਤੋੜਦੀ ਹੋਈ ਨਿਗਮ ਦੀ ਡਿਚ | ਤਸਵੀਰ: ਮੁਨੀਸ਼ <br/> 05-02-2026
ਜਲੰਧਰ, 4 ਫਰਵਰੀ (ਸ਼ਿਵ)- ਏ. ਟੀ. ਪੀ. ਸੁਖਪ੍ਰੀਤ ਕੌਰ ਦੀ ਅਗਵਾਈ ਵਿਚ ਨਗਰ ਨਿਗਮ ਦੀ ਇੱਕ ਟੀਮ ਨੇ ਅੱਜ ਕੂਲ ਰੋਡ ਸਥਿਤ ਇੱਕ ਉਸਾਰੀ ਨੂੰ ਢਾਹ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਦਫ਼ਤਰ ਨੂੰ ਇਸ ਉਸਾਰੀ ਬਾਰੇ ਸ਼ਿਕਾਇਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਇਸ ਉਸਾਰੀ ਨੂੰ ਢਾਹੁਣ ਦੇ ਕੰਮ ਵਿਚ ਨਿਗਮ ਦੀ ਬਿਲਡਿੰਗ ਬਰਾਂਚ ਨੇ ਤੇਜ਼ੀ ਨਹੀਂ ਦਿਖਾਈ ਸੀ | ਕਦੇ ਫੋਰਸ ਦੀ ਕਮੀ ਤੇ ਕਦੇ ਮਸ਼ੀਨ ਨਾ ਹੋਣ ਦੀ ਬਹਾਨਾ ਬਣਾ ਕੇ ਇਸ ਕਾਰਵਾਈ ਨੂੰ ਟਾਲਿਆ ਜਾ ਰਿਹਾ ਸੀ | ਕੁੱਝ ਦਿਨ ਪਹਿਲਾਂ ਹੀ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਮਾਮਲੇ ਵਿਚ ਕਾਰਵਾਈ ਦੀ ਹਦਾਇਤ ਦਿੱਤੀ ਸੀ | ਨਿਗਮ ਦੀ ਟੀਮ ਨੇ ਦੁਕਾਨ ਦੀ ਸਾਰੀ ਉਸਾਰੀ ਨੂੰ ਢਾਹ ਦਿੱਤਾ | ਦੱਸਿਆ ਜਾਂਦਾ ਹੈ ਕਿ ਇਸ ਉਸਾਰੀ ਬਾਰੇ ਆਪ ਆਗੂ ਪਰਮਜੀਤ ਸਿੰਘ ਰਾਏਪੁਰ ਨੇ ਜਲੰਧਰ ਫੇਰੀ ਦੌਰਾਨ ਮੁੱਖ ਮੰਤਰੀ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ ਤਾਂ ਮੁੱਖ ਮੰਤਰੀ ਵਲੋਂ ਇਸ ਮਾਮਲੇ 'ਚ ਨਿਗਮ ਨੂੰ ਬਣਦੀ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਅਗਲੀ ਖ਼ਬਰ ਨਿਗਮ ਵਰਕਸ਼ਾਪ ਦੀ ਟੁੱਟੀ ਕੰਧ ਸੰਬੰਧੀ ਪੁਲਿਸ ਨੂੰ ਸ਼ਿਕਾਇਤ <br/>
Ad Position 24