24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਡਾ. ਰਜਤ ਸਕਿਨ ਐਂਡ ਲੇਜ਼ਰ ਕਲੀਨਿਕ ਨੇ 'ਕਰਿਜ਼ਮਾ ਬਾਈ ਰਿਵੀਲ' ਦਾ ਉਦਘਾਟਨ ਕੀਤਾ <br/>

Ad Position 21
No active advertisement
ਅਜੀਤ ਡੈਸਕ 06-02-2026
ਜਲੰਧਰ, 5 ਫਰਵਰੀ (ਐੱਮ. ਐੱਸ. ਲੋਹੀਆ) – ਭਾਰਤੀ ਡਰਮੈਟੋਲੋਜੀ ਦੇ ਖੇਤਰ 'ਚ ਇਕ ਨਵਾਂ ਮੀਲ ਪੱਥਰ ਸਥਾਪਤ ਕਰਦੇ ਹੋਏ, ਜਲੰਧਰ ਸਥਿਤ ਡਾ. ਰਜਤ ਸਕਿਨ ਐਂਡ ਲੇਜ਼ਰ ਕਲੀਨਿਕ ਨੇ ਰਿਵੀਲ ਲੇਜ਼ਰਜ਼ ਨਾਲ ਭਾਈਚਾਰਾ ਕਰਕੇ ਚਮੜੀ, ਸਰੀਰ ਅਤੇ ਫੰਕਸ਼ਨਲ ਗਾਇਨਕੋਲੋਜੀ ਇਲਾਜਾਂ ਲਈ ਦੁਨੀਆ ਦੇ ਸਭ ਤੋਂ ਅਧੁਨਿਕ ਯੂ. ਐੱਸ. ਐੱਫ. ਡੀ.ਏ.–ਮਨਜ਼ੂਰਸ਼ੁਦਾ ਲੇਜ਼ਰ ਪਲੇਟਫਾਰਮ ਕਰਿਜ਼ਮਾ ਨੂੰ ਪੇਸ਼ ਕੀਤਾ ਹੈ | ਅੱਜ ਇਸ ਦੇ ਉਦਘਾਟਨ ਸਮਾਗਮ ਦੌਰਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਕਲੀਨਿਕ 'ਤੇ ਸਥਾਪਿਤ ਕੀਤੀ ਨਵੀਂ ਤਕਨੀਕ ਦਾ ਉਦਘਾਟਨ ਕੀਤਾ | ਇਸ ਮੌਕੇ ਡਾ. ਰਜਤ ਛਾਬੜਾ ਨੇ ਜਾਣਕਾਰੀ ਦਿੱਤੀ ਕਿ ਇਹ ਅਗਲੀ ਪੀੜ੍ਹੀ ਦਾ, ਬਹੁ-ਉਪਯੋਗੀ ਲੇਜ਼ਰ ਟੈਕਨੋਲੋਜੀ ਪਲੇਟਫ਼ਾਰਮ ਹੈ, ਜੋ ਐਸਥੈਟਿਕ ਇਲਾਜਾਂ 'ਚ ਸਹੀਪਣ, ਸੁਰੱਖਿਆ ਅਤੇ ਕਲੀਨਿਕਲ ਉਤਕ੍ਰਿਸ਼ਟਤਾ ਨੂੰ ਨਵੇਂ ਸਿਰੇ ਨਾਲ ਪਰਿਭਾਸ਼ਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਰਿਵੀਲ ਵਲੋਂ ਕਰਿਸਮਾ ਦੀ ਸ਼ੁਰੂਆਤ ਨਾਲ ਉਨ੍ਹਾਂ ਦੇ ਕਲੀਨਿਕ ਨੇ ਪ੍ਰਮਾਣ-ਆਧਾਰਿਤ ਅਤੇ ਤਕਨੀਕ-ਪ੍ਰੇਰਿਤ ਸੁੰਦਰਤਾ ਚਿਕਿਤਸਾ 'ਚ ਖੇਤਰੀ ਅਤੇ ਰਾਸ਼ਟਰੀ ਪੱਧਰ 'ਤੇ ਆਪਣੀ ਅਗਵਾਈ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ | ਡਾ. ਰਜਤ ਨੇ ਕਿਹਾ ਕਿ ਕਰਿਜ਼ਮਾ ਬਾਇ ਰਿਵੀਲ ਇਕ ਅਧੁਨਿਕ ਲੇਜ਼ਰ ਪਲੇਟਫਾਰਮ ਹੈ, ਜੋ ਉੱਨਤ ਡਾਇਓਡ ਲੇਜ਼ਰ ਤਕਨੀਕ ਨਾਲ ਸੰਚਾਲਿਤ ਹੈ ਅਤੇ ਕਈ ਸੁੰਦਰਤਾ ਤੇ ਕਾਰਗੁਜ਼ਾਰੀ ਸੰਬੰਧੀ ਇਲਾਜਾਂ ਲਈ ਵਰਤੋਂ ਯੋਗ ਹੈ | ਇਸ ਮੌਕੇ ਸ੍ਰੀਮਤੀ ਸ਼ਿਖਾ ਛਾਬੜਾ, ਸ੍ਰੀਮਤੀ ਸੀਰਤ ਹੈਨਰੀ, ਸ੍ਰੀਮਤੀ ਫਰਾਹ ਸੰਜਨਾ, ਸ੍ਰੀਮਤੀ ਗਾਰਗੀ ਗੁਪਤਾ, ਸ੍ਰੀਮਤੀ ਮੇਹਕ ਚੋਪੜਾ, ਸ੍ਰੀਮਤੀ ਖੁਸ਼ੀ ਧੀਮਾਨ ਅਤੇ ਸ੍ਰੀਮਤੀ ਸ਼ਵੇਤਾ ਮਹੇਤਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਆਈ ਔਰਤ ਦੇ ਪੇਟ ਦੀ ਰਸੌਲੀ ਦਾ ਕੀਤਾ ਸਫ਼ਲ ਆਪ੍ਰੇਸ਼ਨ <br/> ਅਗਲੀ ਖ਼ਬਰ ਪੀ.ਏ.ਪੀ. ਦੀ ਕ੍ਰਿਕਟ ਟੀਮ ਨੇ ਜਿੱਤਿਆ ਪਹਿਲਾ ਇੰਟਰ ਰੇਂਜ ਪੰਜਾਬ ਪੁਲਿਸ ਕ੍ਰਿਕਟ ਟੂਰਨਾਮੈਂਟ <br/>
Ad Position 24