ਜਲੰਧਰ, 5 ਫਰਵਰੀ (ਐੱਮ. ਐੱਸ. ਲੋਹੀਆ) -ਪੇਟ ਦਰਦ ਤੋਂ ਪੀੜਤ 40 ਸਾਲਾ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਐੱਸ.ਐੱਮ.ਓ. ਅਤੇ ਵਿਭਾਗ ਮੁਖੀ ਡਾ. ਵਰਿੰਦਰ ਕੌਰ ਥਿੰਦ ਦੀ ਅਗਵਾਈ ਹੇਠ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਪਿ੍ਅੰਕਾ ਅਤੇ ਡਾ. ਦੀਪਕ ਵਲੋਂ ਮਰੀਜ਼ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਪਾਇਆ ਗਿਆ ਕਿ ਮਰੀਜ਼ ਦੀ ਅੰਡਾਸ਼ਯ 'ਚ ਕਰੀਬ 11 ਸੈਂਟੀਮਟਰ __1MP__ 9 ਸੈਂਟੀਮੀਟਰ ਦੀ ਰਸੌਲੀ ਹੈ | ਡਾ. ਥਿੰਦ ਨੇ ਦੱਸਿਆ ਕਿ ਮਰੀਜ਼ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਨੇ ਤੁਰੰਤ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਤੇ ਸਫ਼ਲਤਾ ਦੇ ਨਾਲ ਆਪ੍ਰੇਸ਼ਨ ਕਰਕੇ ਰਸੌਲੀ ਨੂੰ ਕੱਢ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅਪ੍ਰੇਸ਼ਨ ਤੋਂ ਬਾਅਦ ਮਰੀਜ਼ ਸਿਹਤਯਾਬ ਹੋ ਗਈ ਹੈ |