ਜਲੰਧਰ, 5 ਫਰਵਰੀ (ਸ਼ਿਵ)-ਮਾਸਟਰ ਤਾਰਾ ਸਿੰਘ ਨਗਰ ਕਮਲ ਪੈਲਸ ਦੇ ਕੋਲ ਕਈ ਦਿਨਾਂ ਤੋਂ ਸੀਵਰੇਜ ਜਾਮ ਹੈ ਜਿਸ ਕਰ ਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਸੀ ਕਿ ਇਸ ਬਾਰੇ ਕਈ ਬਾਰ ਨਿਗਮ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਸਕੀ ਹੈ | ਇਸ ਤਰ੍ਹਾਂ ਨਾਲ ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਬਿਲਡਿੰਗ ਦੇ ਬਾਹਰ ਇੱਕ ਕਈ ਮਹੀਨਿਆਂ ਤੋਂ ਸੀਵਰੇਜ ਜਾਮ ਹੈ ਉੱਥੋਂ ਦੇ ਇੱਕ ਦੁਕਾਨਦਾਰ ਜੋ ਚਾਹ ਦਾ ਕੰਮ ਕਰਦਾ ਹੈ, ਆਪਣੇ ਆਪ ਹੀ ਉੱਥੋਂ ਸੀਵਰੇਜ ਦੀ ਸਫ਼ਾਈ ਕਰਦਾ ਹੈ | ਦੁਕਾਨਦਾਰ ਦਾ ਕਹਿਣਾ ਸੀ ਕਿ ਉਸ ਨੇ ਕੇਈ ਬਾਰ ਆਨਲਾਈਨ ਸ਼ਿਕਾਇਤਾਂ ਕੀਤੀਆਂ ਪਰ ਨਗਰ ਨਿਗਮ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ | ਨਾਲ ਹੀ ਪੁਲਿਸ ਲਾਈਨ ਵਿਚ ਪੁਲਿਸ ਅਧਿਕਾਰੀਆਂ ਦਾ ਵੀ ਆਉਣਾ ਜਾਣਾ ਹੁੰਦਾ ਹੈ ਤਾਂ ਇਸ ਥਾਂ ਦੀ ਸਫ਼ਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਹੱਲ ਕਰਵਾਉਣੀਆਂ ਚਾਹੀਦੀਆਂ ਹਨ |