ਜਲੰਧਰ, 5 ਫਰਵਰੀ (ਹਰਵਿੰਦਰ ਸਿੰਘ ਫੁੱਲ)-ਹਿੰਦੁਸਤਾਨ ਵਿੱਚ ਇਹ ਗੱਲ ਪ੍ਰਮਾਣਿਤ ਹੋ ਗਈ ਹੈ ਕਿ ਜਬਰ ਜਨਾਹ, ਕਤਲਾਂ ਤੇ ਨਸ਼ੇ ਦਾ ਵਪਾਰ ਕਰਨ ਦੇ ਦੋਸ਼ੀਆਂ ਨੂੰ ਤਾਂ ਜ਼ਮਾਨਤ ਮਿਲ ਸਕਦੀ ਹੈ, ਪੈਰੋਲ ਮਿਲ ਸਕਦੀ ਹੈ ਪਰ ਕੌਮ ਲਈ 30,32 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਜੇਲ ਵਿੱਚੋਂ ਇੱਕ ਦਿਨ ਦੀ ਵੀ ਨਾ ਜ਼ਮਾਨਤ ਅਤੇ ਨਾ ਹੀ ਪੈਰੋਲ ਮਿਲ ਰਹੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਇਸ ਤੋਂ ਵੱਧ ਸਿੱਖ ਕੌਮ ਨਾਲ ਬੇਇਨਸਾਫ਼ੀ ਹੋਰ ਕਿ ਹੋ ਸਕਦੀ ਹੈ | ਸਿੱਖ ਕੌਮ ਇਨ੍ਹਾਂ ਕੌਮੀ ਯੋਧਿਆਂ ਦੀ ਰਿਹਾਈ ਲਈ ਅਨੇਕਾਂ ਯਤਨ ਕਰ ਚੁੱਕੀ ਹੈ ਪਰ ਕਿਸੇ ਦੇ ਸਿਰ 'ਤੇ ਜੂੰ ਤੱਕ ਨਹੀਂ ਰੇਂਗਦੀ | ਭਾਈ ਅੰਮਿ੍ਤਪਾਲ ਸਿੰਘ ਪਿਛਲੇ 3 ਸਾਲਾਂ ਦੇ ਵੱਧ ਸਮੇਂ ਤੋਂ ਲਗਾਤਾਰ ਡਿਬਰੂਗੜ੍ਹ ਜੇਲ੍ਹ ਵਿੱਚ ਵਿਚ ਬੰਦ ਹੈ ਤੇ ਉਹ ਮੈਂਬਰ ਪਾਰਲੀਮੈਂਟ ਵੀ ਹਨ ਪਰ ਰਿਹਾਈ ਤਾਂ ਇੱਕ ਪਾਸੇ ਰਹੀ ਉਨ੍ਹਾਂ ਨੂੰ ਸੰਸਦ ਦੇ ਸੈਸ਼ਨ ਵਿੱਚ ਹਿਸਾ ਲੈਣ ਲਈ ਪਰੋਲ ਵੀ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਸਰਕਾਰਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਵਿਤਕਰਾ ਕਿਸ ਨੂੰ ਕਹਿੰਦੇ