02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਿੰਡ ਰਹੀਮਪੁਰ ਵਿਖੇ ਦੋ ਦਿਨਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 21-02-2026
ਕਿਸ਼ਨਗੜ੍ਹ, 20 ਫਰਵਰੀ (ਹੁਸਨ ਲਾਲ)- ਪਿੰਡ ਰਹੀਮਪੁਰ ਦੇ ਦਸਮੇਸ਼ ਸਪੋਰਟਸ ਕਲੱਬ, ਐਨ.ਆਰ.ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਦੇ ਪਹਿਲੇ ਦਿਨ ਅੱਜ ਛਿੰਝ ਮੇਲਾ ਕਰਵਾਇਆ ਗਿਆ | ਅਰਦਾਸ ਉਪਰੰਤ ਪੰਜਾਬ ਦੇ ਵੱਖ-ਵੱਖ ਅਖਾੜਿਆਂ ਤੋਂ ਆਏ 50 ਦੇ ਕਰੀਬ ਪਹਿਲਵਾਨਾਂ ਦੇ ਕੁਸ਼ਤੀ ਦੰਗਲਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਕੁਝ ਵਿਸ਼ੇਸ਼ ਤੇ ਪਟਕੇ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ | ਪਹਿਲੀ ਪਟਕੇ ਦੀ ਕੁਸ਼ਤੀ ਵਿੱਚ ਪਹਿਲਵਾਨ ਰਵੀ ਵੇਰਾਂ ਨੇ ਬਿਣੀਆ ਜੰਮੂ ਨੂੰ ਚਿੱਤ ਕੀਤਾ ਅਤੇ ਦੂਸਰੀ ਪਟਕੇ ਦੀ ਕੁਸ਼ਤੀ ਵਿੱਚ ਕਰਨ ਪੀ.ਏ.ਪੀ. ਨੇ ਵੱਡਾ ਜੱਸਾ ਬਾੜੋਵਾਲ ਨੂੰ ਪੁਆਇੰਟਾਂ ਦੇ ਆਧਾਰ 'ਤੇ ਹਰਾਇਆ | ਇਸ ਮੌਕੇ ਜੇਤੂ ਤੇ ਉਪਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ 'ਤੇ ਨਗਦ ਪੁਰਸਕਾਰ ਦੇ ਨਾਲ ਤੇ ਸਪੈਸ਼ਲ ਕੁਸ਼ਤੀ ਵਿੱਚ ਜੇਤੂ ਰਹੇ ਪਿੰਡ ਦੇ ਹੀ ਉੱਭਰਦੇ ਪਹਿਲਵਾਨ ਜੋਤਾ ਰਹੀਮਪੁਰੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਸਰਪੰਚ ਤੇ ਚੇਅਰਮੈਨ ਰਤਨ ਸਿੰਘ ਟਿਵਾਣਾ, ਐਡਵੋਕੇਟ ਦੀਪਕ ਮੌਦਗਿੱਲ, ਹਰਜੀਤ ਸਿੰਘ ਮੰਗੀ, ਸੁਰਜੀਤ ਸਿੰਘ ਸੀ.ਆਈ.ਡੀ. ਅਧਿਕਾਰੀ ਆਦਿ ਨੇ ਦੱਸਿਆ ਕਿ 21 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ | ਇਸ ਮੌਕੇ ਸਾਬਕਾ ਚੇਅਰਮੈਨ ਰਤਨ ਸਿੰਘ ਟਿਵਾਣਾ, ਪ੍ਰਧਾਨ ਰਘਵੀਰ ਸਿੰਘ ਟਿਵਾਣਾ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਐਡਵੋਕੇਟ ਦੀਪਕ ਮੌਦਗਿੱਲ, ਮੰਗੀ ਚਾਚਾ, ਸੁਰਜੀਤ ਸਿੰਘ ਸੀ.ਆਈ.ਡੀ., ਬਚਿੱਤਰ ਸਿੰਘ ਟਿਵਾਣਾ, ਗੁਰਦਿਆਲ ਸਹੋਤਾ, ਕੁਲਵਿੰਦਰ ਸਿੰਘ ਕਿੰਦੀ ਟਿਵਾਣਾ, ਸੌਦਾਗਰ ਸਿੰਘ ਟਿਵਾਣਾ, ਮੰਗੀ ਯੂ.ਐਸ.ਏ., ਹੈਪੀ ਪੁਰੇਵਾਲ, ਭਾਈ ਹਰਵਿੰਦਰ ਸਿੰਘ ਵੀਰ, ਨੰਬਰਦਾਰ ਹਰੀ ਕਿਸ਼ਨ ਪੱਪੂ, ਸਾਬਕਾ ਸਰਪੰਚ ਜਗਦੀਸ਼ ਸਿੰਘ, ਨੰਬਰਦਾਰ ਕਰਮ ਸਿੰਘ, ਪੰਚ ਹਰਭਜਨ ਸਿੰਘ, ਸੁਖਵਿੰਦਰ ਸਿੰਘ ਪੱਤੜ, ਬਾਬਾ ਬਲਵੀਰ ਸਿੰਘ, ਸੁਰਜੀਤ ਸਿੰਘ ਟਿਵਾਣਾ, ਜਸਵੀਰ ਸਿੰਘ ਟਿਵਾਣਾ, ਜੱਗੀ ਟਿਵਾਣਾ ਕੈਨੇਡਾ, ਸ਼ਿੰਗਾਰਾ ਸਿੰਘ, ਮੰਗਲ ਸਿੰਘ ਪੁਰੇਵਾਲ, ਸੈਕਟਰੀ ਤੇਗਾ ਸਿੰਘ, ਹਰਭਜਨ ਸਿੰਘ ਟਿਵਾਣਾ, ਪ੍ਰਧਾਨ ਬਲਵੀਰ ਸਿੰਘ, ਪਰਮਜੀਤ ਸਿੰਘ ਪੰਮਾ, ਜਸਦੀਪ ਲਾਲੀ ਕਨੇਡਾ, ਫੁੰਮਣ ਸਿੰਘ ਟਿਵਾਣਾ, ਪਵਿੱਤਰ ਆਸਟਰੇਲੀਆ, ਭਿੰਦਾ ਕੈਨੇਡਾ ਦਾਸੂਪੁਰ, ਗੁਰਕੀਰਤ ਕੈਨੇਡਾ, ਪਵਨਦੀਪ ਕੈਨੇਡਾ, ਨਰਿੰਦਰ ਟਿਵਾਣਾ, ਗੁਰਮੇਲ ਸਿੰਘ ਦਾਸੂਪੁਰ, ਜੀਤ ਸਿੰਘ ਸਹੋਤਾ, ਬੱਗੂ ਘੁਮਿਆਰਾ, ਕੰਬੂ ਟਿਵਾਣਾ, ਹਨੀ ਸਪੇਨ, ਮਨਪ੍ਰੀਤ ਸਿੰਘ, ਹਰਮਨ ਸਿੰਘ, ਗੈਵਨ ਸਹੋਤਾ, ਜੋਗੀ ਪਹਿਲਵਾਨ ਸੰਘਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੀਲਕੰਠ ਸੇਵਾ ਦਲ ਵਲੋਂ ਕਾਂਗਰਸੀ ਆਗੂਆਂ ਤੇ ਹਲਕਾ ਇੰਚਾਰਜ ਦਾ ਸਨਮਾਨ <br/> ਅਗਲੀ ਖ਼ਬਰ ਕੁਕਰਮ ਦੀ ਵਾਇਰਲ ਹੋਈ ਵੀਡੀਓ ਨਾਲ ਮੇਰਾ ਕੋਈ ਸੰਬੰਧ ਨਹੀਂ-ਗੁਰਪ੍ਰੀਤ ਗੋਪੀ <br/>
Ad Position 24
No active advertisement