15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਜਪਾ ਯੁਵਾ ਮੋਰਚਾ ਵਲੋਂ ਰਾਹੁਲ ਗਾਂਧੀ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ

Ad Position 21
repet_subhas-goyals [Copy P29]
ਕਾਂਗਰਸ ਦਫ਼ਤਰ ਦੇ ਬਾਹਰ ਪੁਤਲਾ ਫ਼ੂਕ ਪ੍ਰਦਰਸ਼ਨ ਦੌਰਾਨ ਸੁਸ਼ੀਲ ਸ਼ਰਮਾ, ਪੰਕਜ ਜੁਲਕਾ, ਪ੍ਰਦੀਪ ਖੁੱਲਰ ਤੇ ਹੋਰ | (ਸੱਜੇ) ਕਾਂਗਰਸ ਦਫ਼ਤਰ ਦੇ ਬਾਹਰ ਧੱਕਾ ਮੁੱਕੀ ਦੌਰਾਨ ਕਿ੍ਸ਼ਨ ਦੇਵ ਭੰਡਾਰੀ, ਪ੍ਰਦੀਪ ਖੁੱਲਰ ਤੇ ਹੋਰ | ਤਸਵੀਰਾਂ : ਜੀ. ਪੀ.ਸਿੰਘ <br/> 22-02-2026
ਜਲੰਧਰ, 21 ਫਰਵਰੀ (ਸ਼ਿਵ)- ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪ੍ਰਧਾਨ ਪੰਕਜ ਜੁਲਕਾ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਵਰਕਰਾਂ ਨੇ ਅੰਤਰਰਾਸ਼ਟਰੀ ਏ.ਆਈ. ਸੰਮੇਲਨ ਵਿਚ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਖ਼ਿਲਾਫ਼ ਸਥਾਨਕ ਕਾਂਗਰਸ ਭਵਨ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਸੀ.ਪੀ. ਐਸ. ਤੇ ਸੂਬਾ ਭਾਜਪਾ ਉਪ ਪ੍ਰਧਾਨ ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ ਤੇ ਅਮਰਜੀਤ ਸਿੰਘ ਗੋਲਡੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸੁਸ਼ੀਲ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਆਪਣੀਆਂ ਲਗਾਤਾਰ ਹਾਰਾਂ ਤੋਂ ਨਿਰਾਸ਼, ਸਾਰੀਆਂ ਸੰਵਿਧਾਨਕ ਸੀਮਾਵਾਂ ਨੂੰ ਭੁੱਲ ਗਏ ਹਨ ਤੇ ਲਗਾਤਾਰ ਬੇਕਾਬੂ ਕਾਰਵਾਈਆਂ 'ਚ ਸ਼ਾਮਲ ਹੋ ਰਹੇ ਹਨ | ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੂਰਿਆ ਮਿਸ਼ਰਾ ਤੇ ਵਰੁਨ ਦੂਬੇ, ਦੀਪਾਲੀ ਬਾਗੜੀਆ ਸ਼ਾਲੂ, ਪੰਕਜ ਲੂਥਰਾ, ਵਿਕਾਸ ਸ਼ਾਰਦਾ, ਨਿਖਿਲ ਜੋਸ਼ੀ ਚੇਤਨ, ਗੌਰਵ ਰਾਏ, ਦੀਕਸ਼ਤ ਨੀਰਜ, ਹਰਪ੍ਰੀਤ ਸਿੰਘ, ਸੰਤੋਸ਼, ਅਸ਼ਵਨੀ, ਪ੍ਰਦੀਪ ਖੁੱਲਰ, ਸੋਨੂੰ, ਸੂਰਜ, ਪਾਰਥ ਦੀਕਸ਼ਤ, ਗੁਰਮੀਤ ਸਿੰਘ, ਆਰ.ਕੇ. ਮਲਹੋਤਰਾ, ਮਹਿੰਦਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਜਲੰਧਰ ਨੇ ਰੀੜ੍ਹ ਦੀ ਹੱਡੀ ਦੀਆਂ ਗੁੰਝਲਦਾਰ ਸੱਟਾਂ ਵਾਲੇ ਦੋ ਮਰੀਜ਼ਾਂ ਦਾ ਸਫਲਤਾਪੂਰਵਕ ਕੀਤਾ ਇਲਾਜ ਅਗਲੀ ਖ਼ਬਰ ਥਿੰਕ ਗੈਸ ਵਲੋਂ ਸਰਬ ਮਲਟੀਪਲੈਕਸ ਵਿਖੇ ਟਰਾਂਸਪੋਰਟਰਾਂ ਨਾਲ ਮੀਟਿੰਗ <br/>
Ad Position 24