70ਵੀਆਂ ਪੰਜਾਬ ਰਾਜ ਅੰਤਰ- ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਤਰੰਜ ਟੂਰਨਾਮੈਂਟ ਸ਼ੁਰੂ
ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ਤਰੰਜ ਅੰਡਰ-19 ਲੜਕੇ ਅਤੇ ਲੜਕੀਆਂ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਆਰੀਆ ਸੀਨੀਅਰ ਸੈਕੰਡਰੀ ਸਕੂਲ, ਬਸਤੀ ਗੁਜ਼ਾਂ, ਜਲੰਧਰ ਵਿਖੇ ਹੋਇਆ।
ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ਤਰੰਜ ਅੰਡਰ-19 ਲੜਕੇ ਅਤੇ ਲੜਕੀਆਂ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਆਰੀਆ ਸੀਨੀਅਰ ਸੈਕੰਡਰੀ ਸਕੂਲ, ਬਸਤੀ ਗੁਜ਼ਾਂ, ਜਲੰਧਰ ਵਿਖੇ ਹੋਇਆ। ਇਹ ਮੁਕਾਬਲੇ 15 ਤੋਂ 18 ਸਤੰਬਰ 2026 ਤੱਕ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਦਾ ਆਯੋਜਨ ਡਾ. ਗੁਰਿੰਦਰਜੀਤ ਕੌਰ, (ਨੈਸ਼ਨਲ ਐਵਾਰਡੀ) ਜਿਲਾ ਸਿੱਖਿਆ ਅਫ਼ਸਰ (ਸੈ.ਸਿ) ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਕੌਂਡਲ, (ਸਟੇਟ ਐਵਾਰਡੀ) ਡੀ.ਐੱਮ. ਸਪੋਰਟਸ, ਜਲੰਧਰ ਵੱਲੋਂ ਵੀ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸਕੂਲੀ ਸ਼ਤਰੰਜ ਖਿਡਾਰੀ ਇਸ ਰਾਜ ਪੱਧਰੀ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਅਤੇ ਖੇਡ ਕੌਸ਼ਲ ਦਾ ਪ੍ਰਦਰਸ਼ਨ ਕਰ ਰਹੇ ਹਨ। ਟੂਰਨਾਮੈਂਟ ਨੂੰ ਸੁਚੱਜੇ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਅਰਬਿਟਰ ਟੀਮ ਵਿੱਚ ਦਿਨੇਸ਼ ਗੇਰਾ, ਵਰੁਣ ਕੁਮਾਰ, ਅਨੁਰਾਗ ਭਾਰਦਵਾਜ, ਕਸ਼ਿਸ਼, ਅਸ਼ੋਕ ਕੁਮਾਰ, ਭਰਤ ਭੂਸ਼ਣ ਅਤੇ ਚੰਦਰੈਸ਼ ਬਖ਼ਸ਼ੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਅਰਬਿਟਰ ਟੀਮ ਵਲੋਂ ਖੇਡਾਂ ਦੇ ਨਿਯਮਾਂ ਅਨੁਸਾਰ ਸਾਰੇ ਮੁਕਾਬਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਖੇਡਾਂ ਨੂੰ ਪਾਰਦਰਸ਼ੀ ਤੇ ਅਨੁਸ਼ਾਸਿਤ ਢੰਗ ਨਾਲ ਸੰਪੰਨ ਕਰਵਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਰਾਜ ਪੱਧਰੀ ਸ਼ਤਰੰਜ ਟੂਰਨਾਮੈਂਟ ਵਿੱਚ ਪੰਜਾਬ ਦੇ ਹੋਣਹਾਰ ਸਕੂਲੀ ਖਿਡਾਰੀ ਭਾਗ ਲੈ ਰਹੇ ਹਨ।