ਆਦਮਪੁਰ, 21 ਫਰਵਰੀ (ਰਮਨ ਦਵੇਸਰ) - ਐਮ. ਆਰ. ਇੰਟਰਨੈਸ਼ਨਲ ਸਕੂਲ ਅਚੀਵਰਜ਼ ਦੇ ਵਿਦਿਆਰਥੀਆਂ ਲਈ ਗਰੈਜੂਏਸ਼ਨ ਸਮਾਰੋਹ ਕਰਵਾਇਆ | ਪਿ੍ੰਸੀਪਲ ਰਾਜਿੰਦਰ ਕੁਮਾਰ ਦੀ ਨਿਗਰਾਨੀ ਹੇਠ ਇਹ ਸਮਾਗਮ ਜੀਵੰਤ ਪ੍ਰਦਰਸ਼ਨਾਂ, ਦਿਲੋਂ ਅਲਵਿਦਾ ਤੇ ਭਵਿੱਖ ਲਈ ਉਤਸ਼ਾਹ ਦੇ ਸ਼ਬਦਾਂ ਨਾਲ ਭਰਿਆ ਹੋਇਆ ਸੀ | ਸਮਾਰੋਹ ਦੀ ਸ਼ੁਰੂਆਤ ਡਿਸਕਵਰਰਜ਼ ਤੇ ਕਰੀਏਟਰਜ਼ ਦੇ ਵਿਦਿਆਰਥੀਆਂ ਦੇ ਨਿੱਘੇ ਸਵਾਗਤ ਨਾਲ ਹੋਈ ਜਿਨ੍ਹਾਂ ਨੇ ਗੀਤਾਂ, ਕਵਿਤਾਵਾਂ ਤੇ ਨਾਚ ਦਾ ਇਕ ਰੰਗੀਨ ਪ੍ਰੋਗਰਾਮ ਪੇਸ਼ ਕੀਤਾ | ਡਿਸਕਵਰ ਕਲਾਸ ਨੇ ਪ੍ਰਸਿੱਧ ਗੀਤ 'ਨਾਨੀ ਤੇਰੀ ਮੋਰਨੀ' 'ਤੇ ਆਪਣੇ ਡਾਂਸ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਮੋਹ ਲਿਆ | ਸਮਾਰੋਹ ਦੌਰਾਨ ਬੱਚਿਆ ਨੂੰ ਕਿੰਡਰਗਾਰਟਨ ਦੇ ਪੂਰੇ ਹੋਣ ਦੇ ਸਰਟੀਫਿਕੇਟ ਦਿੱਤੇ ਗਏ | ਸਕੂਲ ਪ੍ਰੈਜ਼ੀਡੈਂਟ ਡਾ. ਅਸ਼ੀਸ਼ ਟੰਡਨ ਨੇ ਗਰੈਜੂਏਟਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨੂੰ ਉੱਤਮਤਾ ਲਈ ਯਤਨਸ਼ੀਲ ਰਹਿਣ ਤੇ ਆਪਣੇ ਆਉਣ ਵਾਲੇ ਜਮਾਤ ਵਿਚ ਨਵੀਆਂ ਚੁਨੌਤੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਅਧਿਆਪਕਾ ਸ਼ਿਵ ਪ੍ਰਭਾ, ਸੋਨੀਆ, ਆਰਤੀ, ਬੰਦਨਾ, ਰਿੰਕੀ, ਗੁਰਪ੍ਰੀਤ ਤੇ ਸਮੂਹ ਸਟਾਫ਼ ਮੈਂਬਰਾਂ ਵੀ ਹਾਜ਼ਰ ਸਨ |