ਜਲੰਧਰ, 23 ਫਰਵਰੀ (ਪਵਨ ਖਰਬੰਦਾ)- ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿੱਚ ਨਰਸਰੀ ਤੇ ਐਲ.ਕੇ.ਜੀ. ਦੇ ਨੰਨ੍ਹੇ ਮੁੰਨੇ ਬੱਚਿਆਂ ਲਈ ਇਨਾਮ ਵੰਡ ਸਮਾਰੋਹ ਬੜੇ ਹੀ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ | ਇਹ ਪ੍ਰੋਗਰਾਮ ਬੱਚਿਆਂ ਦੀ ਪ੍ਰਤਿਭਾ, ਸਮਰਪਣ ਤੇ ਗਿਆਨ ਦਾ ਚਮਕਦਾਰ ਤੇ ਭਾਵਪੂਰਨ ਉਤਸਵ ਸੀ | ਸਮਾਰੋਹ ਦੌਰਾਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਦਾ ਐਲਾਨ ਕੀਤਾ ਗਿਆ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਟ੍ਰਾਫੀਆਂ ਤੇ ਪ੍ਰਮਾਣ-ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਬੱਚਿਆਂ ਦੀਆਂ ਵਿਭਿੰਨ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਗਏ | 'ਆਲ ਰਾਊਾਡ ਡਿਵੈਲਪਮੈਂਟ ਪੁਰਸਕਾਰ' ਉਹਨਾਂ ਬੱਚਿਆਂ ਨੂੰ ਪ੍ਰਦਾਨ ਕੀਤਾ ਗਿਆ, ਜਿਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਵਿਸ਼ੇਸ਼ ਯੋਗਤਾ ਦਿਖਾਈ | 'ਸੁਪਰ ਐਕਟਿਵ ਬਾਲ ਐਵਾਰਡ' ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਗਿਆ ਜੋ ਸਾਲ ਭਰ ਉਤਸ਼ਾਹ, ਸਰਗਰਮਤਾ ਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਰਹੇ | ਇਸ ਤੋਂ ਇਲਾਵਾ ਹੋਰ ਕਈ ਸ਼੍ਰੇਣੀਆਂ ਵਿੱਚ ਵੀ ਪੁਰਸਕਾਰ ਪ੍ਰਦਾਨ ਕੀਤੇ ਗਏ | ਗਰੁੱਪ ਆਫ ਸਟੇਟ ਪਬਲਿਕ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਵਾਇਸ ਪ੍ਰਧਾਨ ਡਾ. ਗਗਨਦੀਪ ਕੌਰ, ਸਕੂਲ ਪਿ੍ੰਸੀਪਲ ਸਵੀਨਾ ਬਹਿਲ ਤੇ ਵਾਈਸ ਪਿ੍ੰਸੀਪਲ ਗਗਨਦੀਪ ਕੌਰ ਖੈਰਾ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਬਚਪਨ ਜੀਵਨ ਦੀ ਸਿੱਖਿਆ ਦੀ ਮਜ਼ਬੂਤ ਨੀਂਹ ਹੈ |