13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੜਕਾਂ 'ਤੇ ਪਈ ਰੇਤ, ਬਜਰੀ ਅਤੇ ਮਲਬੇ ਦੇ ਢੇਰ ਬਣ ਰਹੇ ਹਾਦਸਿਆਂ ਦਾ ਕਾਰਨ <br/>

Ad Position 21
No active advertisement
ਮਾਡਲ ਟਾਊਨ ਵਿਖੇ ਇੱਕ ਉਸਾਰੀ ਅਧੀਨ ਇਮਾਰਤ ਦਾ ਸੜਕ ਤੱਕ ਪਿਆ ਮਲਬਾ ਅਤੇ ਹੋਰ ਸਾਮਾਨ | ਤਸਵੀਰ-ਜੀ.ਪੀ.ਸਿੰਘ <br/> 25-02-2026
ਜਲੰਧਰ, 24 ਫਰਵਰੀ (ਚੰਦੀਪ ਭੱਲਾ)-ਸ਼ਹਿਰ ਦੀਆਂ ਸੜਕਾਂ 'ਤੇ ਵੱਖ-ਵੱਖ ਇਲਾਕਿਆਂ 'ਚ ਪਏ ਰੇਤਾ, ਬਜਰੀ, ਇੱਟਾਂ, ਸਰੀਆ ਅਤੇ ਮਲਬੇ ਦੇ ਢੇਰ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਤੇ ਇਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਅਕਸਰ ਇਮਾਰਤਾਂ ਦੀ ਉਸਾਰੀਆਂ ਦਾ ਕੰਮ ਚੱਲ ਰਿਹਾ ਹੁੰਦਾ ਹੈ ਤੇ ਇਨ੍ਹਾਂ ਉਸਾਰੀਆਂ ਲਈ ਵਰਤੇ ਜਾਣ ਵਾਲੀ ਰੇਤ, ਬਜਰੀ, ਇੱਟਾਂ,ਪੱਥਰ, ਸਰੀਆ ਅਤੇ ਪੁਰਾਣੀ ਇਮਾਰਤ ਨੂੰ ਤੋੜ ਕੇ ਸੁੱਟਿਆ ਗਿਆ ਮਲਬਾ, ਇੱਥੋਂ ਤੱਕ ਮੋਟੇ ਪੱਥਰ ਵੀ ਸੜਕਾਂ 'ਤੇ ਪਏ ਹੁੰਦੇ ਹਨ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਮਲਬਾ, ਰੇਤਾ, ਬਜਰੀ ਇਮਾਰਤਾਂ ਦੀ ਉਸਾਰੀ ਪੂਰੀ ਹੋਣ ਤੱਕ ਸੜਕਾਂ 'ਤੇ ਪਿਆ ਰਹਿੰਦਾ ਹੈ ਤੇ ਸੜਕਾਂ ਵਿਚਕਾਰ ਖਿੱਲਰਿਆ ਰਹਿੰਦਾ ਹੈ ਜਿਸ ਕਰਕੇ ਅਕਸਰ ਦੋਪਹੀਆ ਵਾਹਨ ਚਾਲਕ ਇਸ ਨਾਲ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਤੇ ਰੇਤਾ, ਬਜਰੀ ਤੋਂ ਮੋਟਰ ਸਾਈਕਲ, ਸਕੂਟਰ ਸਲਿਪ ਕਰਨ ਦਾ ਖ਼ਤਰਾ ਰਹਿੰਦਾ ਹੈ ਜਿਸ ਕਰਕੇ ਚਾਲਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਤੇ ਸੱਟਾਂ ਖਾ ਬੈਠਦੇ ਹਨ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ 'ਚ ਇਨ੍ਹਾਂ ਉਸਾਰੀਆਂ ਲਈ ਵਰਤੀ ਜਾਣ ਵਾਲੀ ਰੇਤਾ, ਬਜਰੀ ਸੜਕ ਤੇ ਵਿਚਕਾਰ ਜਾਂ ਫਿਰ ਫੁੱਟਪਾਥਾਂ 'ਤੇ ਖਿੱਲਰੀ ਪਈ ਵੇਖੀ ਜਾ ਸਕਦੀ ਹੈ ਪਰ ਸ਼ਾਇਦ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧਿਆਨ ਇਸ ਪਾਸੇ ਨਹੀਂ ਜਾਂਦਾ ਹੈ ਤੇ ਇਸ ਲਈ ਉਸਾਰੀ ਕਰਨ ਵਾਲੇ ਲਾਪਰਵਾਹ ਹੋ ਕੇ ਆਪਣੇ ਕੰਮ ਕਰਦੇ ਹਨ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿਸੇ ਵੇਲੇ ਸੜਕ 'ਤੇ ਮਲਬਾ ਸੁੱਟਣ ਲਈ ਨਗਰ ਨਿਗਮ ਤੋਂ ਫ਼ੀਸ ਦੀ ਪਰਚੀ ਕਟਵਾਉਣੀ ਪੈਂਦੀ ਸੀ ਪਰਚੀ ਨਾ ਕਟਵਾਉਣ 'ਤੇ ਬਕਾਇਦਾ ਚਲਾਨ ਹੰੁਦਾ ਸੀ ਪਰ ਅੱਜ ਮਲਬਾ ਸੁੱਟੇ ਹੋਣ ਦੀ ਸ਼ਿਕਾਇਤ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਹੈ ਤੇ ਉਹ ਸਮਾਂ ਅੱਜ ਤੋਂ ਕਾਫ਼ੀ ਚੰਗਾ ਸੀ ਪਰ ਹੁਣ ਨਗਰ ਨਿਗਮ ਆਪ ਹੀ ਇਸ ਪ੍ਰਤੀ ਲਾਪਰਵਾਹ ਹੈ ਤੇ ਇਸ ਦਾ ਲਾਭ ਵੱਖ-ਵੱਖ ਇਲਾਕਿਆਂ 'ਚ ਉਸਾਰੀਆਂ ਕਰਨ ਵਾਲੇ ਲੋਕ ਲੈ ਰਹੇ ਹਨ | ਇਸੇ ਤਰ੍ਹਾਂ ਕੁੱਝ ਲੋਕ ਸੜਕਾਂ 'ਤੇ ਹੀ ਰੇਤ, ਬਜਰੀ ਵੇਚਣ ਦਾ ਕੰਮ ਵੀ ਚਲਾ ਰਹੇ ਹਨ ਪਰ ਸ਼ਾਇਦ ਉਸ ਪਾਸੇ ਵੀ ਨਗਰ ਨਿਗਮ ਧਿਆਨ ਨਹੀਂ ਦੇ ਰਿਹਾ ਹੈ | ਲੋਕਾਂ ਨੇ ਨਗਰ ਨਿਗਮ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਇਸ ਤਰ੍ਹਾਂ ਸੜਕਾਂ ਅਤੇ ਫੁੱਟਪਾਥਾਂ 'ਤੇ ਰੇਤ, ਬਜਰੀ ਅਤੇ ਮਲਬਾ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ, ਡੀਜ਼ਲ ਦੇ ਮਾਰਜਿਨ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ <br/> ਅਗਲੀ ਖ਼ਬਰ ਐੱਲ. ਪੀ. ਯੂ. ਵਿਖੇ 'ਨਿਊ ਏਜ ਜਰਨਲਿਜ਼ਮ ਸੰਮੇਲਨ-2026' ਕਰਵਾਇਆ <br/>
Ad Position 24