13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੈਟਰੋਲ, ਡੀਜ਼ਲ ਦੇ ਮਾਰਜਿਨ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ <br/>

Ad Position 21
No active advertisement
ਸਟੇਟ ਕੋਆਰਡੀਨੇਟਰ ਦਫ਼ਤਰ ਦੇ ਅਧਿਕਾਰੀ ਨੂੰ ਮੰਗ ਪੱਤਰ ਦੇਣ ਮੌਕੇ ਪਰਮਜੀਤ ਸਿੰਘ ਦੋਆਬਾ, ਮਨਜੀਤ ਸਿੰਘ, ਰਣਜੀਤ ਸਿੰਘ ਗਾਂਧੀ ਤੇ ਹੋਰ | ਅਜੀਤ ਤਸਵੀਰ <br/> 25-02-2026
ਜਲੰਧਰ, 24 ਫਰਵਰੀ (ਸ਼ਿਵ)-ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦੀ ਅਗਵਾਈ ਵਿਚ ਤੇਲ ਡੀਲਰਾਂ ਦੇ ਇਕ ਵਫ਼ਦ ਨੇ ਚੰਡੀਗੜ੍ਹ ਸਥਿਤ ਸਟੇਟ ਕੋਆਰਡੀਨੇਟਰ ਤੇਲ ਇੰਡਸਟਰੀ ਦਫ਼ਤਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦੇ ਕੇ ਤੇਲ ਮਾਰਜਿਨ ਨੂੰ ਵਧਾਉਣ ਦੀ ਮੰਗ ਕੀਤੀ ਹੈ | ਵਫ਼ਦ ਵਿਚ ਡਾ. ਮਨਜੀਤ ਸਿੰਘ, ਰਣਜੀਤ ਸਿੰਘ ਗਾਂਧੀ, ਰਾਜੇਸ਼ ਖੁਰਾਣਾ, ਮੌਂਟੀ ਸਹਿਗਲ ਸ਼ਾਮਿਲ ਸਨ | ਵਫ਼ਦ ਨੇ ਦਿੱਤੇ ਗਏ ਮੰਗ ਪੱਤਰ ਵਿਚ ਕਿਹਾ ਕਿ ਪਹਿਲੇ 100 ਕਿੱਲੋ ਲੀਟਰ ਦੀ ਆਰ. ਐੱਸ. ਪੀ. 'ਤੇ 7 ਫ਼ੀਸਦੀ ਅਤੇ 100 ਕਿੱਲੋ ਲੀਟਰ ਤੋਂ ਜ਼ਿਆਦਾ ਆਰ. ਐੱਸ. ਪੀ. 'ਤੇ 5 ਫ਼ੀਸਦੀ ਡੀਲਰ ਮਾਰਜਿਨ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਵਧ ਰਹੀ ਮਹਿੰਗਾਈ ਕਰਕੇ ਵਧ ਰਹੇ ਖਰਚਿਆਂ ਕਰਕੇ ਹਰ ਸਾਲ ਪਹਿਲੀ ਅਪ੍ਰੈਲ ਨੂੰ ਡੀਲਰ ਮਾਰਜਿਨ 'ਤੇ 8 ਫ਼ੀਸਦੀ ਦਾ ਵਾਧਾ ਲਾਗੂ ਕੀਤਾ ਜਾਵੇ | ਡੀਲਰ ਨੇ ਸਟੇਟ ਕੋਆਰਡੀਨੇਟਰ ਦਫ਼ਤਰ ਨੂੰ ਮੰਗ ਪੱਤਰ ਦਿੰਦੇ ਹੋਏ ਆਸ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇਲ ਡੀਲਰਾਂ ਦੀ ਇਸ ਮੰਗ ਬਾਰੇ ਰਾਹਤ ਦੁਆਉਣ ਲਈ ਜ਼ਰੂਰੀ ਕਦਮ ਉਠਾਉਣਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਮੈਡਲੇ ਰੀਲੇਅ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਸੜਕਾਂ 'ਤੇ ਪਈ ਰੇਤ, ਬਜਰੀ ਅਤੇ ਮਲਬੇ ਦੇ ਢੇਰ ਬਣ ਰਹੇ ਹਾਦਸਿਆਂ ਦਾ ਕਾਰਨ <br/>
Ad Position 24