ਕੁਲੈਕਟਰ ਰੇਟਾਂ ਮੁਤਾਬਕ ਦਰਾਂ ਲਾਗੂ ਹੋਣ 'ਤੇ ਵਧ ਸਕਦਾ ਹੈ ਜਾਇਦਾਦ ਕਰ
ਅਜੀਤ ਡੈਸਕ
27-02-2026
ਜਲੰਧਰ ਵਿਚ 1.10 ਲੱਖ ਲੋਕ ਕਰ ਰਹੇ ਨੇ ਜਾਇਦਾਦ ਕਰ ਦੀ ਅਦਾਇਗੀ
ਜਲੰਧਰ ਵਿਚ ਨਗਰ ਨਿਗਮ ਵਲੋਂ ਜਾਇਦਾਦ ਕਰ ਦੀ ਵਸੂਲੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਰਿਹਾ ਹੈ | ਸ਼ਹਿਰ ਵਿਚ ਨਿਗਮ ਕੋਲ 1.75 ਲੱਖ ਦੇ ਕਰੀਬ ਲੋਕਾਂ ਦੇ ਨਾਂਅ ਦਰਜ ਹਨ ਪਰ ਅਜੇ ਤੱਕ ਨਿਗਮ ਨੂੰ 1. ਲੱਖ ਦੇ ਕਰੀਬ ਲੋਕ ਜਾਇਦਾਦ ਕਰ ਦੀ ਅਦਾਇਗੀ ਕਰ ਰਹੇ ਹਨ ਜਦਕਿ 70 ਹਜ਼ਾਰ ਤੋਂ ਲੋਕ ਜਾਇਦਾਦ ਕਰ ਦੀ ਅਦਾਇਗੀ ਨਹੀਂ ਕਰ ਰਹੇ ਹਨ | ਕਈ ਵਾਰ ਤਾਂ ਲੋਕ ਇਸ ਕਰਕੇ ਵੀ ਆਪਣਾ ਜਾਇਦਾਦ ਕਰ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਸਰਕਾਰ ਵਲੋਂ ਚੋਣਾਂ ਦੇ ਨੇੜੇ ਜਾ ਕੇ ਉਨ੍ਹਾਂ ਦਾ ਬਕਾਇਆ ਮੁਆਫ਼ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਵਸੂਲੀ ਮੁਹਿੰਮ 'ਤੇ ਅਸਰ ਪੈਂਦਾ ਰਿਹਾ ਹੈ | ਸ਼ਹਿਰ ਵਿਚ ਉਂਜ 3 ਲੱਖ ਦੇ ਕਰੀਬ ਜਾਇਦਾਦ ਹਨ ਪਰ ਇਨ੍ਹਾਂ ਵਿਚ ਕਾਫ਼ੀ ਲੋਕਾਂ ਨੂੰ ਜਾਇਦਾਦ ਕਰ ਤੋਂ ਛੋਟ ਤੋਂ ਇਲਾਵਾ ਖ਼ਾਲੀ ਪਲਾਟ ਵੀ ਮੌਜੂਦ ਹਨ ਜਿਸ ਤੋਂ ਨਿਗਮ ਨੂੰ ਕੋਈ ਕਰ ਵਸੂਲੀ ਨਹੀਂ ਹੁੰਦਾ ਹੈ |