27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕੇ.ਐਮ.ਵੀ. ਨੇ ਸਾਲਾਨਾ ਅਥਲੈਟਿਕ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 27-02-2026
ਜਲੰਧਰ, 26 ਫਰਵਰੀ (ਜਸਪਾਲ ਸਿੰਘ)-ਕੰਨਿਆ ਮਹਾਵਿਦਿਆਲਾ (ਆਟੋਨੋਮਸ) ਵੱਲੋਂ ਸਾਲਾਨਾ ਐਥਲੈਟਿਕ ਮੀਟ 'ਟਰੇਲਬਲੇਜ਼ਰ- 2 ਕੇ 26 ' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿੱਚ 500 ਤੋਂ ਵੱਧ ਖਿਡਾਰਣਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਿ੍ੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਮੁੱਖ ਮਹਿਮਾਨ ਪ੍ਰੋ. ਡਾ. ਬਲਜਿੰਦਰ ਸਿੰਘ ਬਲ (ਵਿਭਾਗ ਮੁਖੀ, ਸਰੀਰਕ ਸਿੱਖਿਆ ਵਿਭਾਗ, ਜੀ.ਐਨ.ਡੀ.ਯੂ.) ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪੰਜਾਬ ਪੁਲਿਸ ਤੋਂ ਮੀਨਾ ਪਵਾਰ ਅਤੇ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਸਮੇਤ ਕਈ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕੇ.ਐਮ.ਵੀ. ਦਾ ਖੇਡ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਖੇਡਾਂ ਦੀਆਂ ਖਿਡਾਰਣਾਂ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਕੀਤਾ ਗਿਆ | ਈਵੈਂਟ ਦੌਰਾਨ ਖਿਡਾਰੀ ਅਤੇ ਗੈਰ-ਖਿਡਾਰੀ ਸ਼੍ਰੇਣੀਆਂ ਵਿੱਚ 100 ਮੀਟਰ, 200 ਮੀਟਰ, ਬੋਰੀ ਦੌੜ, ਸੂਈ-ਧਾਗਾ ਦੌੜ ਅਤੇ ਤਿੰਨ ਟੰਗੀ ਦੌੜ ਵਰਗੇ ਮੁਕਾਬਲੇ ਕਰਵਾਏ ਗਏ | ਸਟਾਫ ਮੈਂਬਰਾਂ ਲਈ ਵੀ ਰੱਸਾਕਸ਼ੀ ਅਤੇ ਮਿਊਜ਼ੀਕਲ ਚੇਅਰ ਵਰਗੀਆਂ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ | ਨਤੀਜਿਆਂ ਵਿੱਚ ਖਿਡਾਰੀ ਵਰਗ ਵਿੱਚ ਸੰਜਨਾ, ਗੈਰ-ਖਿਡਾਰੀ ਵਰਗ ਵਿੱਚ ਸੁਖਮਨਪ੍ਰੀਤ ਅਤੇ ਹੋਸਟਲ ਵਰਗ ਵਿੱਚ ਤਾਸ਼ੂ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ | ਵੱਖ-ਵੱਖ ਦੌੜਾਂ ਵਿੱਚ ਪੁਸ਼ਟੀ, ਰੇਨੁਕਾ, ਨਵਦੀਪ, ਦੀਕਸ਼ਾ, ਮਨਵੀਰ ਅਤੇ ਰੀਨਾ ਨੇ ਵੀ ਮੱਲਾਂ ਮਾਰੀਆਂ | ਮਹਿਲਾ ਸਟਾਫ ਦੀਆਂ ਦੌੜਾਂ ਵਿੱਚ ਪਿ੍ਆ ਅਤੇ ਡਾ. ਹਰਪ੍ਰੀਤ ਨੇ ਆਪੋ-ਆਪਣੇ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ | ਅੰਤ ਵਿੱਚ, ਜੇਤੂਆਂ ਨੂੰ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਿ੍ੰਸੀਪਲ ਨੇ ਇਸ ਸਫਲ ਆਯੋਜਨ ਲਈ ਡਾ. ਦਵਿੰਦਰ ਅਤੇ ਕੁਮਾਰੀ ਅਮਨਦੀਪ ਦੇ ਯਤਨਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਵਿਧਾ ਲਈ ਰੈਪੀਡੋ ਸੇਵਾ ਸ਼ੁਰੂ ਅਗਲੀ ਖ਼ਬਰ ਮੇਹਰ ਚੰਦ ਪੋਲੀਟੈਕਨਿਕ ਦੀ ਵਿਦਿਆਰਥਣ ਨੇ ਵੈਦਿਕ ਭਾਸ਼ਨ ਮੁਕਾਬਲੇ 'ਚ ਦੂਜਾ ਇਨਾਮ ਜਿੱਤਿਆ <br/>
Ad Position 24