27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਵਿਧਾ ਲਈ ਰੈਪੀਡੋ ਸੇਵਾ ਸ਼ੁਰੂ

Ad Position 21
No active advertisement
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਲਈ ਸ਼ੁੂਰੂ ਕੀਤੀ ਰੈਪੀਡੋ ਸੇਵਾ ਲਈ ਬਣਾਇਆ ਗਿਆ ਬੂਥ | (ਸੱਜੇ) ਯਾਤਰੀਆਂ ਦੀ ਸਹੂਲਤ ਲਈ ਬਣਾਏ ਅਸਥਾਈ ਉਡੀਕ ਘਰ ਦਾ ਦਿ੍ਸ਼ | ਤਸਵੀਰਾਂ : ਮੁਨੀਸ਼ <br/> 27-02-2026
ਜਲੰਧਰ, 26 ਫਰਵਰੀ (ਹਰਵਿੰਦਰ ਸਿੰਘ ਫੁੱਲ)-ਰੇਲਵੇ ਯਾਤਰੀਆਂ ਦੀ ਸਹੂਲਤ ਲਈ, 'ਰੈਪੀਡੋ' ਐਪ-ਅਧਾਰਤ ਟਰਾਂਸਪੋਰਟ ਸੇਵਾ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਸ਼ੁਰੂ ਕੀਤੀ ਗਈ ਹੈ | ਇਹ ਸਹੂਲਤ ਤਿੰਨ ਸਾਲਾਂ ਲਈ ਸ਼ੁਰੂ ਕੀਤੀ ਗਈ ਹੈ | ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ, ਸਟੇਸ਼ਨ ਦੇ ਬਾਹਰ ਪਾਰਕਿੰਗ ਖੇਤਰ ਦੇ ਨੇੜੇ ਇਕ ਵਿਸ਼ੇਸ਼ ਰੈਪੀਡੋ ਕਾਊਾਟਰ ਵੀ ਸਥਾਪਤ ਕੀਤਾ ਗਿਆ ਹੈ, ਜਿੱਥੋਂ ਯਾਤਰੀ ਐਪ ਸੰਬੰਧੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ | ਰੈਪੀਡੋ ਇਕ ਭਾਰਤੀ ਐਪ-ਅਧਾਰਤ ਟੈਕਸੀ ਸੇਵਾ ਹੈ, ਜਿਸ ਰਾਹੀਂ ਈ-ਰਿਕਸ਼ਾ, ਆਟੋ, ਬਾਈਕ ਤੇ ਕੈਬ ਬੁੱਕ ਕੀਤੀਆਂ ਜਾ ਸਕਦੀਆਂ ਹਨ | ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਇਲਾਕੇ 'ਚ ਰੈਪਿਡੋ ਕਾਊਾਟਰ ਵੀ ਸਥਾਪਤ ਕੀਤਾ ਗਿਆ ਹੈ, ਜਿੱਥੋਂ ਯਾਤਰੀ ਐਪ ਸੰਬੰਧੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ | ਉਨ੍ਹੰ ਕਿਹਾ ਕਿ ਕਿ ਯਾਤਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਵਿੱਖ ਵਿੱਚ ਅਜਿਹੀਆਂ ਸੇਵਾਵਾਂ ਦਾ ਵਿਸਤਾਰ ਫਿਰੋਜ਼ਪੁਰ ਡਿਵੀਜ਼ਨ ਦੇ ਹੋਰ ਰੇਲਵੇ ਸਟੇਸ਼ਨਾਂ ਤੱਕ ਕੀਤਾ ਜਾਵੇਗਾ | ਉਨ੍ਹ੍ਹਾਂ ਅੱਗੇ ਕਿਹਾ ਕਿ ਰੈਪਿਡੋ ਐਪ ਨੂੰ ਰੇਲਵਨ ਐਪ ਨਾਲ ਜੋੜਨ ਲਈ ਆਈ.ਆਰ.ਸੀ.ਟੀ.ਸੀ. ਨੂੰ ਇਕ ਪ੍ਰਸਤਾਵ ਭੇਜਿਆ ਗਿਆ ਹੈ, ਜਿਸ ਨਾਲ ਯਾਤਰੀ ਇਕ ਪਲੇਟ ਫਾਰਮ 'ਤੇ ਆਸਾਨੀ ਨਾਲ ਰੇਲ ਟਿਕਟਾਂ ਅਤੇ ਟੈਕਸੀ ਸੇਵਾਵਾਂ ਬੁੱਕ ਕਰ ਸਕਣਗੇ | ਹੋਲੀ ਕਾਰਨ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਭੀੜ ਵੱਧ ਰਹੀ ਹੈ | ਟਿਕਟ ਕਾਉਂਟਰਾਂ ਦੇ 'ਤੇ ਲੰਬੀਆਂ ਲਈਨਾ ਲੱਗ ਰਹੀਆਂ ਹਨ | ਵੱਧ ਰਹੀ ਭੀੜ ਨੂੰ ਦੇਖਦੇ ਹੋਏ ਵਿਭਾਗ ਵਲੋਂ ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਦੇ ਬਾਹਰ ਅਸਥਾਈ ਉਡੀਕ ਘਰ ਬਣਾਏ ਗਏ ਹਨ, ਜਿਨ੍ਹਾਂ ਦਾ ਉਦੇਸ਼ ਪਲੇਟ ਫਾਰਮ ਦੀ ਭੀੜ ਨੂੰ ਘਟਾਉਣਾ ਅਤੇ ਰੇਲ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਏ ਰੱਖਣਾ ਹੈ |

Ad Position 22
No active advertisement
ਪਿਛਲੀ ਖ਼ਬਰ ਯੋਜਨਾਵਾਂ ਨੂੰ ਲੈ ਕੇ ਨਿਗਮ ਨੇ ਸ਼ੁਰੂ ਕਰਵਾਇਆ ਸਰਵੇਖਣ ਅਗਲੀ ਖ਼ਬਰ ਕੇ.ਐਮ.ਵੀ. ਨੇ ਸਾਲਾਨਾ ਅਥਲੈਟਿਕ ਮੀਟ ਕਰਵਾਈ
Ad Position 24