27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੁਰਾਣੀ ਰੰਜਿਸ਼ ਤਹਿਤ ਦਿੱਤਾ ਘਟਨਾ ਨੂੰ ਅੰਜਾਮ

Ad Position 21
No active advertisement
ਅਜੀਤ ਡੈਸਕ 27-02-2026
-ਮਾਮਲਾ ਬੱਲ ਹਸਪਤਾਲ ਬਾਹਰ ਨੌਜਵਾਨ ਦੇ ਪੇਟ 'ਚ ਗੋਲੀ ਮਾਰਨ ਦਾ-

ਮਕਸੂਦਾਂ 26 ਫਰਵਰੀ (ਸੌਰਵ ਮਹਿਤਾ)-ਬੀਤੇ ਦਿਨੀਂ ਬਲ ਹਸਪਤਾਲ ਦੇ ਬਾਹਰ ਨੌਜਵਾਨ ਨੂੰ ਗੋਲੀ ਮਾਰਣ ਦੀ ਘਟਨਾ ਸਬੰਧੀ ਪੁਲਿਸ ਜਾਂਚ ਦੌਰਾਨ ਚੌਕਾਉਣ ਵਾਲੇ ਤੱਥ ਸਾਹਮਣੇ ਆਏ ਹਨ | ਪ੍ਰਾਰੰਭਿਕ ਤਫਤੀਸ਼ 'ਚ ਇਹ ਗੱਲ ਸਪਸ਼ਟ ਹੋਈ ਹੈ ਕਿ ਵਾਰਦਾਤ ਕਿਸੇ ਅਚਾਨਕ ਤਕਰਾਰ ਦਾ ਨਤੀਜਾ ਨਹੀਂ, ਸਗੋਂ ਪਿਛਲੇ ਸਮੇਂ ਤੋਂ ਚੱਲ ਰਹੇ ਵੈਰ-ਵਿਰੋਧ ਦੀ ਕੜੀ ਸੀ | ਜਾਣਕਾਰੀ ਮੁਤਾਬਕ ਨਿਸ਼ਾਨਾ ਬਣਿਆ ਸੌਰਵ ਖੁਦ ਇਸ ਰੰਜਿਸ਼ ਦਾ ਕੇਂਦਰ ਨਹੀਂ ਸੀ, ਬਲਕਿ ਆਪਣੇ ਸਾਥੀ ਨਾਲ ਖੜ੍ਹਨ ਕਾਰਨ ਗੋਲੀਬਾਰੀ ਦਾ ਸਿਕਾਰ ਬਣਿਆ | ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਮੁਤਾਬਕ ਕੁਝ ਦਿਨ ਪਹਿਲਾਂ ਕਾਲੀਆ ਕਾਲੋਨੀ ਇਲਾਕੇ ਵਿੱਚ ਹੋਈ ਝੜਪ ਤੋਂ ਬਾਅਦ ਦੋ ਧਿਰਾਂ ਵਿਚਕਾਰ ਤਣਾਅ ਬਣਿਆ ਹੋਇਆ ਸੀ | ਇਸੇ ਹੇਠ ਮੰਗਲਵਾਰ ਦੇਰ ਰਾਤ ਜਦੋਂ ਕੁਝ ਨੌਜਵਾਨ ਜਖ਼ਮੀ ਸਾਥੀ ਦੀ ਖੇਰ-ਖ਼ਬਰ ਲੈਣ ਲਈ ਹਸਪਤਾਲ ਪਹੁੰਚੇ ਤਾਂ ਉਥੇ ਪੁਰਾਣਾ ਵਿਵਾਦ ਮੁੜ ਭੜਕ ਉਠਿਆ | ਪਹਿਲਾਂ ਬਹਿਸ ਹੋਈ, ਫਿਰ ਧੱਕਾਮੁੱਕੀ ਅਤੇ ਹਾਲਾਤ ਹੱਥੋਂ ਨਿਕਲ ਗਏ | ਸੂਤਰਾਂ ਮੁਤਾਬਕ ਹਸਪਤਾਲ ਦੇ ਬਾਹਰ ਇਕੱਠੇ ਹੋਏ ਦੋਨੋਂ ਪੱਖਾਂ ਵਿਚਾਲੇ ਤਕਰਾਰ ਦੌਰਾਨ ਲਾਠੀਆਂ ਤੇ ਤੇਜ਼ਧਾਰ ਹਥਿਆਰ ਵੀ ਲਹਿਰਾਏ ਗਏ | ਇਸ ਹੰਗਾਮੇ ਦੀ ਖ਼ਬਰ ਮਿਲਦਿਆਂ ਹੀ ਸੌਰਵ ਵੀ ਮੌਕੇ 'ਤੇ ਪਹੁੰਚਿਆ | ਕਿਹਾ ਜਾ ਰਿਹਾ ਹੈ ਕਿ ਝਗੜੇ ਦੌਰਾਨ ਦੂਜੇ ਪੱਖ ਵੱਲੋਂ ਬੁਲਾਏ ਗਏ ਇਕ ਨੌਜਵਾਨ ਨੇ ਗੁੱਸੇ ਵਿਚ ਆ ਕੇ ਗੋਲੀ ਚਲਾ ਦਿੱਤੀ, ਜੋ ਸਿੱਧੀ ਸੌਰਵ ਦੇ ਪੇਟ ਵਿੱਚ ਲੱਗੀ | ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਅਤੇ ਤੁਰੰਤ ਇਲਾਜ ਲਈ ਦਾਖ਼ਲ ਕਰਵਾਇਆ ਗਿਆ | ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਈ ਨਾਮਜ਼ਦ ਵਿਅਕਤੀਆਂ ਸਮੇਤ ਕੁਝ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ | ਸੰਭਾਵਿਤ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਟੀਮਾਂ ਤਾਇਨਾਤ ਹਨ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਏ.ਪੀ.ਜੇ. ਰਿਦਮ ਕਿੰਡਰਵਰਲਡ ਸਕੂਲ 'ਚ ਸਾਲਾਨਾ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਦਿਨ ਦਿਹਾੜੇ ਘਰ ਅੰਦਰ ਦਾਖਲ ਹੋ ਮੋਟਰਸਾਈਕਲ ਤੇ ਗੈਸ ਸਿਲੰਡਰ ਕੀਤਾ ਚੋਰੀ <br/>
Ad Position 24