27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਏ.ਪੀ.ਜੇ. ਰਿਦਮ ਕਿੰਡਰਵਰਲਡ ਸਕੂਲ 'ਚ ਸਾਲਾਨਾ ਖੇਡ ਦਿਵਸ ਮਨਾਇਆ <br/>

Ad Position 21
No active advertisement
ਖੇਡਾਂ 'ਚ ਹਿੱਸਾ ਲੈਂਦੇ ਹੋਏ ਵਿਦਿਆਰਥੀ | ਤਸਵੀਰ-ਜੀ.ਪੀ.ਸਿੰਘ <br/> 27-02-2026
ਜਲੰਧਰ, 26 ਫਰਵਰੀ (ਪਵਨ ਖਰਬੰਦਾ)-ਏਪੀਜੇ ਰਿਦਮ ਕਿੰਡਰਵਰਲਡ ਸਕੂਲ 'ਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਹਾਕੀ ਕਪਤਾਨ ਸ. ਮਨਪ੍ਰੀਤ ਸਿੰਘ ਨੇ ਆਪਣੀ ਪਤਨੀ ਇਲੀ ਸਦਿਕੀ ਨਾਲ ਆਪਣੀ ਮੌਜੂਦਗੀ ਨਾਲ ਇਸ ਮੌਕੇ ਦੀ ਸ਼ੋਭਾ ਵਧਾਈ ¢ ਸਕੂਲ ਦੇ ਪਿ੍ੰਸੀਪਲ ਡਾ. ਰਾਜੇਸ਼ ਚੰਦੇਲ, ਰਿਦਮਸ ਇੰਚਾਰਜ ਮੈਡਮ ਨਿਧੀ ਘਈ ਨੇ ਮੁੱਖ ਮਹਿਮਾਨ ਦੇ ਨਾਲ ਸਾਲਾਨਾ ਖੇਡ ਦਿਵਸ ਓਪਨ ਦਾ ਐਲਾਨ ਕੀਤਾ ¢ ਬੱਚਿਆਂ ਅਤੇ ਉਨ੍ਹਾਂ ਦੇ ਪਿਤਾ ਲਈ ਪੌਪ ਐਂਡ ਰਨ ਰੇਸ, ਸੈੱਟ ਅਤੇ ਸਪਿ੍ੰਟ ਹਰਡਲ ਰੇਸ ਆਦਿ ਵਰਗੀਆਂ ਵੱਖ-ਵੱਖ ਦੌੜਾਂ ਦਾ ਆਯੋਜਨ ਕੀਤਾ ਗਿਆ ¢ ਮਾਵਾਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ ਜੋ ਵਿਸ਼ੇਸ਼ ਤੌਰ 'ਤੇ ਬੱਚਿਆਂ ਦੇ ਪਿਤਾ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਆਈਆਂ ਸਨ ¢ ਵਿਦਿਆਰਥੀਆਂ ਨੇ ਮਾਪਿਆਂ ਲਈ ਪੀ.ਟੀ. ਸ਼ੋਅ, ਯੋਗਾ ਅਤੇ ਜ਼ੁੰਬਾ ਡਿ੍ਲ ਵੀ ਪੇਸ਼ ਕੀਤੀ ¢ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਬਹੁਤ ਊਰਜਾਵਾਨ ਸਨ | ਏ.ਪੀ.ਜੇ. ਸਕੂਲ ਮਾਡਲ ਟਾਊਨ ਦੇ ਪਿ੍ੰਸੀਪਲ ਡਾ .ਰਾਜੇਸ਼ ਚੰਦੇਲ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ ਤੇ ਭਾਗੀਦਾਰਾਂ ਦਾ ਹੌਸਲਾ ਵਧਾਇਆ ਅਤੇ ਜੇਤੂਆਂ ਨੂੰ ਵਧਾਈ ਦਿੱਤੀ ¢

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਦਾਣਾ ਮੰਡੀ ਵਿਚ ਸੀਵਰੇਜ ਬੰਦ ਦੀ ਸਮੱਸਿਆ ਹੱਲ ਕੀਤੀ ਜਾਵੇ- ਬੇਰੀ <br/> ਅਗਲੀ ਖ਼ਬਰ ਪੁਰਾਣੀ ਰੰਜਿਸ਼ ਤਹਿਤ ਦਿੱਤਾ ਘਟਨਾ ਨੂੰ ਅੰਜਾਮ
Ad Position 24