27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵਲੋਂ ਚੌਥੀ ਹਾਫ਼ ਮੈਰਾਥਨ ਕੱਲ੍ਹ

Ad Position 21
No active advertisement
ਅਜੀਤ ਡੈਸਕ 27-02-2026
ਨਕੋਦਰ, 26 ਫਰਵਰੀ (ਗੁਰਵਿੰਦਰ ਸਿੰਘ)-ਸਥਾਨਕ ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵਲੋਂ 28 ਫਰਵਰੀ ਨੂੰ ਆਪਣੀ ਚੌਥੀ ਹਾਫ਼ ਮੈਰਾਥਨ ਕਰਵਾਈ ਜਾ ਰਹੀ ਹੈ | ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵਿਪਨ ਸ਼ਰਮਾ, ਚੇਅਰ ਪਰਸਨ ਜਯੋਤੀ ਸ਼ਰਮਾ ਅਤੇ ਐੱਮ.ਡੀ. ਸ਼ਿਵਮ ਸ਼ਰਮਾ ਨੇ ਦੱਸਿਆ ਕਿ 'ਸਿਹਤ ਲਈ ਦੌੜੋ ਦੇਸ਼ ਲਈ ਦੌੜੋ' ਦੇ ਬੈਨਰ ਹੇਠ ਇਹ ਹਾਫ਼ ਮੈਰਾਥਨ ਜਲੰਧਰ ਰੋਡ ਸਥਿਤ ਤਾਜ ਸਿਟੀ ਦੇ ਗੇਟ ਤੋਂ ਸਵੇਰੇ 7 ਵਜੇ ਸ਼ੁਰੂ ਹੋ ਕੇ 11 ਕਿਲੋਮੀਟਰ ਦਾ ਚੱਕਰ ਲਗਾ ਕੇ ਸੱਤਿਅਮ ਗਰੁੱਪ ਦੇ ਕੈਂਪਸ 'ਚ ਜਾ ਕੇ ਸਮਾਪਤ ਹੋਵੇਗੀ | ਇਸ ਹਾਫ਼ ਮੈਰਾਥਨ ਵਿਚ ਸਮਾਜ ਦੇ ਸਭ ਵਰਗਾਂ ਦੇ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ | ਇਸ ਮੈਰਾਥਨ ਚ ਹਿੱਸਾ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਟੀ ਸ਼ਰਟਾਂ ਅਤੇ ਸਰਟੀਫਿਕੇਟਾਂ ਨਾਲ ਨਵਾਜਿਆ ਜਾਵੇਗਾ | ਇਸ ਮੈਰਾਥਨ ਦੀ ਸ਼ੁਰੂਆਤ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਕਰਨਗੇ ਤੇ ਇਨਾਮਾਂ ਦੀ ਵੰਡ ਵਿਧਾਇਕਾ ਇੰਦਰਜੀਤ ਕੌਰ ਮਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਸਿੰਘ 'ਆਪ' ਆਦਮਪੁਰ ਦੇ ਸਿੱਖਿਆ ਵਿੰਗ ਦੇ ਕੋਆਰਡੀਨੇਟਰ ਬਣੇ <br/> ਅਗਲੀ ਖ਼ਬਰ ਬ੍ਰਹਮ ਗਿਆਨੀ 108 ਸੰਤ ਬਾਬਾ ਗੁਰਬਖਸ਼ ਸਿੰਘ ਰੱਬ ਜੀ ਦੀ ਬਰਸੀ ਮਿਤੀ ਕੱਲ੍ਹ
Ad Position 24