27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਗੁਰਚਰਨ ਸਿੰਘ 'ਆਪ' ਆਦਮਪੁਰ ਦੇ ਸਿੱਖਿਆ ਵਿੰਗ ਦੇ ਕੋਆਰਡੀਨੇਟਰ ਬਣੇ <br/>

Ad Position 21
No active advertisement
ਅਜੀਤ ਡੈਸਕ 27-02-2026
ਆਦਮਪੁਰ, 26 ਫਰਵਰੀ (ਰਮਨ ਦਵੇਸਰ)-ਸਿੱਖਿਆ ਵਿਭਾਗ ਵਿਚ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਅਤੇ ਸਿੱਖਿਆ ਤੇ ਖੇਡ ਜਗਤ ਦੀ ਹਰਮਨ ਪਿਆਰੀ ਸ਼ਖਸ਼ੀਅਤ ਮਾਸਟਰ ਗੁਰਚਰਨ ਸਿੰਘ ਨੂੰ 'ਆਪ' ਵਲੋਂ ਆਦਮਪੁਰ ਵਿਧਾਨ ਸਭਾ ਲਈ ਸਿੱਖਿਆ ਵਿੰਗ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਗੁਰਚਰਨ ਸਿੰਘ ਦੀ ਮਿਹਨਤ ਤੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵਲੋਂ ਮਾਸਟਰ ਗੁਰਚਰਨ ਸਿੰਘ ਦੇ ਹਲਕਾ ਕੋਆਰਡੀਨੇਟਰ ਬਣਨ ਸਬੰਧੀ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ | ਸਾਬਕਾ ਵਿਧਾਇਕ ਤੇ ਮੌਜੂਦਾ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਜ਼ਿਲ੍ਹਾ ਇੰਚਾਰਜ ਬੀਬੀ ਰਣਜੀਤ ਕੌਰ ਕਾਕੜ ਕਲਾਂ, ਬਲਜੀਤ ਸਿੰਘ ਚਿੱਟੀ, ਸੁੱਚਾ ਸਿੰਘ, ਕੋਚ ਭਗਵੰਤ ਸਿੰਘ, ਉਪਕਾਰ ਸਿੰਘ, ਜ਼ਿਲਾ ਜਨਰਲ ਸੈਕਟਰੀ ਹਰਵਿੰਦਰ ਪਾਲ, ਪਵਿੱਤਰ ਸਿੰਘ, ਚਰਨਜੀਤ ਸ਼ੇਰੀ, ਦਲਜੀਤ ਸਿੰਘ ਮਿਨਹਾਸ,ਯੋਗੀ ਗਾਂਧੀ, ਕੁਲਵਿੰਦਰ ਸਾਬੀ, ਕਮਲਜੀਤ ਸਲਾਲਾ, ਹਰਨਿੰਦਰ ਸਿੰਘ ਇਕਬਾਲ ਸਿੰਘ ਰੰਧਾਵਾ, ਬਲਜਿੰਦਰ ਸਿੰਘ ਵਾਲੀਬਾਲ, ਕੋਚ ਬਲਦੀਪ ਸਿੰਘ ਤੇ ਮੋਹਣ ਲਾਲ ਨਿੱਕੂ ਨੇ ਇਸ ਨਿਯੁਕਤੀ ਤੇ ਗੁਰਚਰਨ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮਨਾਇਆ <br/> ਅਗਲੀ ਖ਼ਬਰ ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵਲੋਂ ਚੌਥੀ ਹਾਫ਼ ਮੈਰਾਥਨ ਕੱਲ੍ਹ
Ad Position 24