27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਵਿਖੇ ਸਪੋਰਟਸ ਮੀਟ ਕਰਵਾਈ <br/>

Ad Position 21
No active advertisement
ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ, ਨਕੋਦਰ ਵਿਖੇ ਸਪੋਰਟਸ ਮੀਟ ਦੇ ਜੇਤੂਆਂ ਨਾਲ ਮੁੱਖ ਮਹਿਮਾਨ ਤੇ ਕਮੇਟੀ ਮੈਂਬਰ | ਤਸਵੀਰ ਗੁਰਵਿੰਦਰ ਸਿੰਘ <br/> 27-02-2026
ਨਕੋਦਰ, 26 ਫਰਵਰੀ (ਗੁਰਵਿੰਦਰ ਸਿੰਘ)-ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ, ਨਕੋਦਰ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਕੁਲਦੀਪ ਸਿੰਘ (ਆਸਟ੍ਰੇਲੀਆ), ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਸੰਧੂ ਜੀ, ਸਰਦਾਰ ਸੁਖਵੀਰ ਸਿੰਘ ਸੰਧੂ (ਕੈਨੇਡਾ) ਸ਼ਾਮਿਲ ਹੋਏ ਉਨ੍ਹਾਂ ਨਾਲ ਗੇਸਟ ਆਫ਼ ਓਨਰ ਸਿਮਰਨਜੀਤ ਸਿੰਘ ਸੰਧੂ ਕੈਨੇਡਾ, ਨਵਜੀਤ ਕੌਰ ਕੈਨੇਡਾ, ਵਰਿੰਦਰ ਪ੍ਰਤਾਪ ਸਿੰਘ ਕੈਨੇਡਾ, ਜਸਪਾਲ ਕੌਰ ਕੈਨੇਡਾ, ਰਾਮ ਸਰਨ ਵੀ ਸ਼ਾਮਿਲ ਹੋਏ | ਇਨ੍ਹਾਂ ਨਾਲ ਬਲਰਾਜ ਸਿੰਘ ਸਿਆਣੀਵਾਲ, ਗੁਰਸਿਮਰਨ ਸਿੰਘ, ਲਖਬੀਰ ਸਿੰਘ ਹੀਰਾ ਵੀ ਸ਼ਾਮਿਲ ਹੋਏ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵਾਣੀ ਦੱਤ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ | ਇਹ ਪ੍ਰੋਗਰਾਮ ਸ.ਅਜੀਤ ਸਿੰਘ ਮਾਲੜੀ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਸ. ਵਰਿੰਦਰ ਪ੍ਰਤਾਪ ਸਿੰਘ ਕੈਨੇਡਾ ਵੱਲੋਂ ਸਪਾਂਸਰ ਕੀਤਾ ਗਿਆ | ਦੋ ਦਿਨ ਦੀ ਇਸ ਸਪੋਰਟਸ ਮੀਟ ਵਿਚ ਵੱਖ-ਵੱਖ ਖੇਡ ਮੁਕਾਬਲੇ ਜਿਵੇਂ 100 ਮੀਟਰ, 200 ਮੀਟਰ ਰੇਸ, ਸੈਕ ਰੇਸ, ਲੈਮਨ ਰੇਸ, ਸ਼ਾਟ ਪੁੱਟ, ਰਿਲੇਅ ਰੇਸ, ਥਰੀ ਲੇਗ ਰੇਸ, ਲੌਂਗ ਜੰਪ, ਜੇਵਲਿੰਗ ਥਰੋ, ਰੱਸਾ ਕਸ਼ੀ ਆਦਿ ਮੁਕਾਬਲੇ ਕਰਵਾਏ ਗਏ | ਅੰਤ ਵਿਚ ਕਾਲਜ ਦੇ ਪਿ੍ੰਸੀਪਲ ਮੈਡਮ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਤੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਮੁਬਾਰਕਬਾਦ ਦਿੱਤੀ ਗਈ | ਇਹ ਪ੍ਰੋਗਰਾਮ ਪ੍ਰੋ ਸੁਨੀਲ ਕੁਮਾਰ, ਲੈਫ਼ਟੀਨੈਂਟ ਮੈਡਮ ਸੁਨੀਤਾ ਦੇਵੀ, ਸਰੀਰਕ ਸਿੱਖਿਆ ਵਿਭਾਗ ਦੇ ਮੈਡਮ ਅੰਮਿ੍ਤਪਾਲ ਕੌਰ ਅਤੇ ਸਮੂਹ ਸਟਾਫ ਦੀ ਦੇਖ-ਰੇਖ ਹੇਠ ਕੀਤਾ ਗਿਆ | ਇਸ ਮੌਕੇ ਕਾਲਜੀਏਟ ਸਕੂਲ ਕੋਆਰਡੀਨੇਟਰ ਮੈਡਮ ਹਰਵਿੰਦਰ ਕੌਰ, ਪਿ੍ੰਸੀਪਲ ਮੈਡਮ ਸੁਦੇਸ਼ ਕੁਮਾਰੀ, ਕਾਲਜੀਏਟ ਸਟਾਫ, ਟੀਚਿੰਗ ਤੇ ਨਾਨ ਟੀਚਿੰਗ ਸਟਾਫ ਵੀ ਹਾਜ਼ਰ ਹੋਏ | ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੁਨੀਲ ਕੁਮਾਰ ਅਤੇ ਮੈਡਮ ਭਾਰਤੀ ਦੁਆਰਾ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਬਾਜ਼ਾਰ 'ਚ ਨਗਰ ਪੰਚਾਇਤ ਵਲੋਂ ਕੀਤੀ ਤਹਿਬਾਜ਼ਾਰੀ ਬਣੀ ਚਰਚਾ ਅਗਲੀ ਖ਼ਬਰ ਫ਼ਰਦ ਕੇਂਦਰ ਮੁਲਾਜ਼ਮਾਂ ਵਲੋਂ 5 ਤੋਂ 7 ਮਾਰਚ ਤੱਕ ਕਲਮਛੋੜ ਹੜਤਾਲ ਕਰਨ ਦਾ ਐਲਾਨ
Ad Position 24