27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਹਿਤਪੁਰ ਬਾਜ਼ਾਰ 'ਚ ਨਗਰ ਪੰਚਾਇਤ ਵਲੋਂ ਕੀਤੀ ਤਹਿਬਾਜ਼ਾਰੀ ਬਣੀ ਚਰਚਾ

Ad Position 21
No active advertisement
ਮਹਿਤਪੁਰ ਬੱਸ ਸਟੈਂਡ ਵਿਖੇ ਨਾਜ਼ਾਇਜ ਕਬਜ਼ੇ ਕਰ ਕੇ ਲਗਾਈਆਂ ਰੇਹੜੀਆਂ ਤੇ ਹੋਰ ਅੱਡਿਆ ਦੀਆਂ ਤਸਵੀਰਾਂ | (ਸੱਜੇ) ਬਾਜ਼ਾਰ 'ਚ ਲੱਗੇ ਟ੍ਰੈਫ਼ਿਕ ਜਾਮ ਦੀ ਤਸਵੀਰ | ਤਸਵੀਰਾਂ:ਰੂਪਰਾ ਸਟੂਡੀਓ <br/> 27-02-2026
ਮਹਿਤਪੁਰ,26 ਫਰਵਰੀ (ਲਖਵਿੰਦਰ ਸਿੰਘ)-ਟ੍ਰੈਫ਼ਿਕ ਸਮੱਸਿਆਂ ਨਾ ਜੂਝ ਰਿਹਾ ਮਹਿਤਪੁਰ,ਜਿਥੇ ਹਰ 10 ਮਿੰਟ ਬਾਅਦ ਜਾਮ ਲੱਗਾ ਮਿਲਦਾ ਹੈ |ਜਿਸ ਤੋ ਰਾਹਤ ਲਈ ਇਲਾਕੇ ਦੇ ਸਮਾਜ ਸੇਵੀਆਂ ਅਤੇ ਲੋਕਾਂ ਵਲੋਂ ਸਮੇਂ ਸਮੇਂ ਮੰਗ ਕੀਤੀ ਗਈ ਹੈ |ਜਿਸ ਨੂੰ ਦੇਖਦਿਆਂ ਨਗਰ ਪੰਚਾਇਤ ਵਲੋਂ ਬੀਤੇ ਦਿਨੀਂ ਮਹਿਤਪੁਰ ਬਾਜ਼ਾਰ 'ਚ ਖਾਨਾਪੂਰਤੀ ਕਰਦਿਆਂ ਕੀਤੀ ਤਹਿਬਾਜ਼ਾਰੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਈ |ਲੋਕਾਂ ਦੀ ਮੰਗ ਰਹੀ ਕਿ ਸ਼ਹਿਰ ਵਿੱਚ ਕੀਤੇ ਗਏ ਨਾਜ਼ਾਇਜ ਕਬਜ਼ਿਆਂ ਨੂੰ ਹਟਾਇਆ ਜਾਵੇ ਪਰ ਤਹਿਬਾਜ਼ਾਰੀ ਤੋ ਬਾਅਦ ਵੀ ਨਾਜ਼ਾਇਜ ਕਬਜੇ ਜਿਉ ਦੇ ਤਿਉ ਰਹੇਂ |ਇਸ ਸਬੰਧੀ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਪਿਛਲੇਂ ਦਿਨੀਂ ਤਹਿਬਾਜ਼ਾਰੀ ਕਰਨ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਰਫ਼ ਬੱਸ ਸਟੈਂਡ ਪਿੱਛੇ ਲੱਗੇ ਬੋਰਡ ਹੀ ਦਿਖੇ, ਜੋ ਚੁੱਕ ਲਏ ਗਏ ਅਤੇ ਟ੍ਰੈਫ਼ਿਕ ਸਮੱਸਿਆਂ ਦਾ ਮੁੱਖ ਕਾਰਨ ਦੁਕਾਨਾਂ ਬਾਹਰ ਬਣੇਂ ਥੜ੍ਹੇ,ਪੱਕੀਆਂ ਪੌੜੀਆਂ,ਦੁਕਨਾਂ ਬਾਹਰ ਲੱਗੀਆਂ ਰੇਹੜੀਆਂ ਨਹੀ ਦਿਖੀਆਂ | ਲੋਕਾਂ ਇਹ ਵੀ ਕਿਹਾ ਕਿ ਇਹ ਕਬਜੇ ਨਗਰ ਪੰਚਾਇਤ ਦੇ ਚਹੇਤਿਆ ਅਤੇ ਮੁੱਠੀ ਗਰਮ ਕਰਨ ਵਾਲਿਆਂ ਦੇ ਹਨ, ਜਿਨ੍ਹਾਂ ਨੂੰ ਹਟਾਉਣ 'ਚ ਨਗਰ ਪੰਚਾਇਤ ਦੇ ਅਧਿਕਾਰੀ ਅਸਫਲ ਰਹੇਂ | |ਇਲਾਕੇ ਦੇ ਮੋਹਤਵਾਰ ਵਿਅਕਤੀਆ ਦਾ ਕਹਿਣਾ ਹੈ ਕਿ ਬੱਸ ਸਟੈਂਡ ਮਹਿਤਪੁਰ ਵੀ ਨਾਜ਼ਾਇਜ ਕਬਜ਼ਿਆਂ ਦਾ ਅੱਡਾ ਬਣਿਆ ਹੋਇਆ ਹੈ, ਠੇਕੇਦਾਰ ਨੂੰ ਬੱਸ ਸਟੈਡ ਦਾ ਠੇਕਾ ਦਿੱਤਾ ਹੈ ਕੇ ਨਾਜ਼ਾਇਜ ਕਬਜੇ ਕਰਾਉਣ ਦਾ ਠੇਕਾ ਦਿੱਤਾ ਹੈ |ਇਨ੍ਹਾਂ ਕਬਜ਼ਿਆ ਲਈ ਵੀ ਨਗਰਪੰਚਾਇਤ ਨੇ ਅੱਖਾਂ ਬੰਦ ਕੀਤੀਆਂ ਹੋਈਆ ਹਨ |ਨਗਰਪੰਚਾਇਤ ਦੀ ਤਹਿਬਜਾਰੀ ਮੁੱਠੀ ਗਰਮ ਕਰਨ ਲਈ ਫੋਕਾ ਘੇੜਾ ਸੀ ਕਿਉਕੀ ਨਾਜ਼ਾਇਜ ਕਬਜੇ ਉਸੇ ਤਰ੍ਹਾਂ ਬਰਕਰਾਰ ਹਨ |ਕਬਜੇ ਹਟਾਉਣੇ ਤਾਂ ਕਿ ਹਨ,ਲੋਕ ਦੇ ਕੁਝ ਵਿਅਕਤੀਆਂ ਦੀ ਛੱਤਰ ਛਾਇਆ ਹੇਠ ਨਾਜਾਇਜ ਕਬਜ਼ੇ ਕਰ ਰਹੇਂ ਹਨ |ਅਗਰ ਇਸ ਤਰਾਂ ਹੀ ਕਬਜੇ ਵੱਧਦੇ ਗਏ ਤਾਂ ਮਹਿਤਪੁਰ ਵਾਸੀਆਂ ਵਲੋਂ ਟ੍ਰੈਫ਼ਿਕ ਤੋ ਛੁਟਕਾਰੇ ਵਾਲਾ ਦੇਖਿਆਂ ਸੁਪਨਾ ਕਦੇ ਪੂਰਾ ਨਹੀ ਹੋਵੇਗਾ |ਸਮਾਜ ਸੇਵੀਆ ਤੇ ਚਿੰਤਤ ਲੋਕਾਂ ਦਾ ਕਹਿਣਾ ਹੈ ਨਗਰ ਪੰਚਾਇਤ ਹੱਲ ਕਰਨ 'ਚ ਫ਼ੇਲ਼੍ਹ ਜਾਪਦੀ ਹੈ,ਜਿਸ ਲਈ ਜਲਦ ਡਿਪਟੀ ਕਮਿਸ਼ਨਰ ਜਲੰਧਰ ਅਤੇ ਹੋਰ ਉਚ ਅਧਿਕਾਰੀਆ ਨੂੰ ਮਿਲ ਕੇ ਜਾਣੂ ਕਰਵਾਇਆ ਜਾਵੇਗਾ ਅਤੇ ਇਮਾਨਦਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲਗਾਉਣ ਦੀ ਮੰਗ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਲੂਆਂ ਦੇ ਘੱਟ ਝਾੜ ਤੇ ਘੱਟ ਭਾਅ ਕਾਰਨ ਆਲੂ ਉਤਪਾਦਕ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਵਿਖੇ ਸਪੋਰਟਸ ਮੀਟ ਕਰਵਾਈ <br/>
Ad Position 24