27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਆਲੂਆਂ ਦੇ ਘੱਟ ਝਾੜ ਤੇ ਘੱਟ ਭਾਅ ਕਾਰਨ ਆਲੂ ਉਤਪਾਦਕ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 27-02-2026
ਸ਼ਾਹਕੋਟ, 26 ਫ਼ਰਵਰੀ (ਨਗਿੰਦਰ ਸਿੰਘ ਬਾਂਸਲ)- ਇਸ ਵਾਰ ਆਲੂਆਂ ਦੇ ਘੱਟ ਝਾੜ ਤੇ ਭਾਅ ਕਾਰਨ ਆਲੂ ਉਤਪਾਦਕ ਕਿਸਾਨ ਵੱਡੀ ਪ੍ਰੇਸ਼ਾਨੀ ਵਿਚ ਹਨ ਤੇ ਉਹ ਆਪਣੇ ਆਪ ਨੂੰ ਕਸੂਤੀ ਸਥਿਤੀ ਵਿੱਚ ਫਸਿਆ ਮਹਿਸੂਸ ਕਰ ਰਹੇ ਹਨ¢ ਪਿਛਲੇ ਸਾਲ ਜਿਸ ਆਲੂ ਦਾ ਭਾਅ 700 ਰੁਪਏ ਤੋਂ ਲੈ ਕੇ 1200 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਸੀ, ਇਸ ਵਾਰ 450 ਰੁਪਏ ਤੋਂ ਲੈ ਕੇ 550 ਰੁਪਏ ਤੱਕ ਹੈ¢ ਇਨੀਂ ਦਿਨੀ ਆਲੂਆਂ ਦੀ ਪੁਟਾਈ ਜ਼ੋਰਾਂ 'ਤੇ ਹੈ ਪਰ ਖ਼ਰੀਦਦਾਰ ਨਜ਼ਰ ਨਹੀਂ ਆ ਰਿਹਾ¢ ਵਪਾਰੀਆਂ ਵੱਲੋਂ ਆਲੂਆਂ ਦੀ ਖਰੀਦ ਤੋਂ ਅਜੇ ਤੱਕ ਪਾਸੇ ਰਹਿਣ ਦਾ ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਸਾਲ ਵਪਾਰੀਆਂ ਨੇ ਆਲੂ ਖਰੀਦ ਕੇ ਪੱਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਕਰਨਾਟਕ ਆਦਿ ਸੂਬਿਆਂ ਵਿੱਚ ਭੇਜਿਆ ਸੀ¢ ਉੱਥੇ ਆਲੂ ਦਾ ਭਾਅ ਮੰਦਾ ਹੋ ਜਾਣ ਕਾਰਨ ਇੱਥੋਂ ਦੇ ਵਪਾਰੀਆਂ ਦੀ ਅਦਾਇਗੀ ਰੋਕ ਲਈ ਗਈ¢ ਇਸ ਲਈ ਖਰੀਦਦਾਰ ਖੁੱਲ੍ਹ ਕੇ ਮੰਡੀ ਵਿੱਚ ਨਹੀਂ ਆ ਰਿਹਾ¢ ਆਲੂ-ਮੱਕੀ-ਝੋਨਾ ਦੇ ਫ਼ਸਲੀ ਚੱਕਰ ਵਾਲੇ ਕਿਸਾਨਾਂ ਨੂੰ ਦੋਹਰੀ-ਤੀਹਰੀ ਮਾਰ ਪੈ ਰਹੀ ਹੈ¢ ਇਸ ਵਾਰ ਝੋਨੇ ਦਾ ਝਾੜ 20-25 ਫ਼ੀਸਦੀ ਤੱਕ ਘੱਟ ਸੀ¢ ਕੁਦਰਤ ਦੀ ਇਸ ਕਰੋਪੀ ਨਾਲ ਕਿਸਾਨਾਂ ਦੀ ਆਮਦਨ ਵਿਚ ਆਈ ਕਮੀ ਦੀ ਅਜੇ ਤੱਕ ਭਰਪਾਈ ਨਹੀਂ ਹੋ ਸਕੀ¢ ਇਸ ਤੋਂ ਇਲਾਵਾ ਕਿਸਾਨਾਂ ਨੇ ਮੱਕੀ ਦੇ ਵਾਜ਼ਿਬ ਰੇਟ ਨਾ ਮਿਲਣ ਕਾਰਨ ਕੁਝ ਮੱਕੀ ਸਟੋਰ ਕਰ ਲਈ ਸੀ¢ ਇਸੇ ਦÏਰਾਨ ਭਾਰਤ ਸਰਕਾਰ ਨੇ ਅਮਰੀਕਾ ਨਾਲ ਵਪਾਰ ਸਮਝÏਤਾ ਕਰ ਲਿਆ¢ ਉਸ ਸਮਝÏਤੇ ਦਾ ਪੰਜਾਬ ਦੇ ਕਿਸਾਨਾਂ 'ਤੇ ਹੁਣ ਤੋਂ ਹੀ ਬੁਰਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ¢ ਕਿਸਾਨਾਂ ਵੱਲੋਂ ਢੁਕਵੇਂ ਸਮੇਂ ਵੇਚਣ ਲਈ ਰੱਖੀ ਮੱਕੀ 2200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਵਿਕ ਰਹੀ ਸੀ, ਜੋ ਸਮਝÏਤੇ ਦੇ ਭੈਅ ਨਾਲ 1700 ਰੁਪਏ ਪ੍ਰਤੀ ਕੁਇੰਟਲ 'ਤੇ ਆਣ ਵਿਕੀ ਹੈ¢ ਅਜਿਹੀਆਂ ਹਾਲਤਾਂ ਵਿਚ ਕਿਸਾਨਾਂ ਵੱਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੈਂਕਾਂ ਦੀਆਂ ਲਿਮਟਾਂ ਤਾਰਨ ਤੋਂ ਵੀ ਉਹ ਅਸਮਰੱਥ ਰਹਿਣਗੇ¢ ਆਲੂ ਉਤਪਾਦਕ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਵਿਚ ਇਹ ਵੀ ਸ਼ਾਮਿਲ ਹੈ ਕਿ ਇਸ ਵਾਰ ਆਲੂਆਂ ਦਾ ਝਾੜ ਵੀ ਘੱਟ ਹੈ¢ ਆਲੂ ਦੀ ਗੁਣਵੱਤਾ ਭਾਵੇਂ ਠੀਕ ਹੈ ਪਰ ਝਾੜ ਪਿਛਲੇ ਸਾਲ ਦੇ 90 ਤੋਂ 100 ਕੁਇੰਟਲ ਦੇ ਮੁਕਾਬਲੇ 60 ਤੋਂ 65 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਹੈ¢ ਇਸ ਸੰਦਰਭ ਵਿੱਚ 30 ਏਕੜ ਆਲੂਆਂ ਦੀ ਖੇਤੀ ਕਰਨ ਵਾਲੇ ਕਿਸਾਨ ਸੁਖਵਿੰਦਰ ਸਿੰਘ ਅਤੇ ਵਰਿੰਦਰਜੀਤ ਸਿੰਘ ਨੇ ਕਿਹਾ ਕਿ ਆਲੂ ਦੀ ਪੁਟਾਈ ਤੋਂ ਲੈ ਕੇ ਮੱਕੀ ਦੀ ਬਿਜਾਈ ਤੱਕ ਪ੍ਰਤੀ ਏਕੜ ਲਗਭਗ 30 ਹਜ਼ਾਰ ਰੁਪਏ ਖ਼ਰਚਾ ਹੋ ਜਾਂਦਾ ਹੈ¢ ਆਲੂ ਦਾ ਵਾਜਿਬ ਭਾਅ ਨਾ ਮਿਲਣ ਕਾਰਨ ਪੈਸੇ ਦਾ ਅਦਾਨ ਪ੍ਰਦਾਨ ਰੁਕਿਆ ਹੋਇਆ ਹੈ¢ ਉਨ੍ਹਾਂ ਦੁਆਬੇ ਦੇ ਆਲੂ ਪੈਦਾ ਕਰਨ ਵਾਲੇ ਕਿਸਾਨਾਂ ਲਈ ਕੁਝ ਰਾਹਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੋਂ ਦੀ ਜ਼ਮੀਨ ਦੀ ਇਹ ਵਿਸ਼ੇਸ਼ਤਾ ਹੈ ਕਿ ਇੱਥੇ ਆਲੂ ਦਾ ਬੀਜ ਤਿਆਰ ਹੁੰਦਾ ਹੈ¢ ਇਹ ਵਿਸ਼ੇਸ਼ਤਾ ਭਾਰਤ ਦੇ ਹੋਰ ਹਿੱਸਿਆਂ ਵਿੱਚ ਬਹੁਤ ਘੱਟ ਹੈ¢ ਬੀਜ ਹੋਰਨਾਂ ਸੂਬਿਆਂ ਵਿਚ ਸਪਲਾਈ ਹੋਣਾ ਹੀ ਹੁੰਦਾ ਹੈ¢ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਸੂਬਾ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਜੋਸਨ, ਜੋ ਵੱਡੇ ਆਲੂ ਉਤਪਾਦਕ ਵੀ ਹਨ, ਨੇ ਕਿਸਾਨਾਂ ਦੇ ਸੰਕਟ ਨੂੰ ਘੱਟ ਕਰਨ ਦੇ ਮੱਦੇਨਜ਼ਰ ਸਰਕਾਰ ਕੋਲੋਂ ਮੰਗ ਕੀਤੀ ਕਿ ਆਲੂ ਪੈਦਾ ਕਰਨ ਵਾਲੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ¢ ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਆਲੂਆਂ ਦੀ ਖਰੀਦ ਦਾ ਕੰਮ ਨੈਫੈੱਡ ਨੂੰ ਸÏਾਪਿਆ ਜਾਵੇ¢ ਉਹਨਾਂ ਦੱਸਿਆ ਕਿ 1987-88 ਅਤੇ 1992-93 ਵਿਚ ਨੈਫੈੱਡ ਨੇ ਆਲੂ ਖਰੀਦੇ ਸਨ, ਜੋ ਸਰਕਾਰ ਅਤੇ ਕਿਸਾਨਾਂ ਲਈ ਵੱਡੀ ਰਾਹਤ ਸਾਬਤ ਹੋਈ ਸੀ¢
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਰਾਮ ਵਿਹਾਰ ਨੂੰ ਜਾਣ ਵਾਲੀ ਸੜਕ 'ਤੇ ਪਏ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਮਹਿਤਪੁਰ ਬਾਜ਼ਾਰ 'ਚ ਨਗਰ ਪੰਚਾਇਤ ਵਲੋਂ ਕੀਤੀ ਤਹਿਬਾਜ਼ਾਰੀ ਬਣੀ ਚਰਚਾ
Ad Position 24