27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਰਾਮ ਵਿਹਾਰ ਨੂੰ ਜਾਣ ਵਾਲੀ ਸੜਕ 'ਤੇ ਪਏ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 27-02-2026
ਚੁਗਿੱਟੀ/ਜੰਡੂਸਿੰਘਾ, 26 ਫਰਵਰੀ (ਨਰਿੰਦਰ ਲਾਗੂ)-ਨਗਰ ਨਿਗਮ ਦੇ ਵਾਰਡ ਨੰ. 22 ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਅਤੇ ਰਾਮ ਵਿਹਾਰ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਪਏ ਕੂੜੇ ਤੋਂ ਲੋਕ ਦੁਖੀ ਹਨ | ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਅੱਜ ਫੇਸਬੁੱਕ 'ਤੇ ਲਾਈਵ ਹੋ ਕੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਕੋਲੋਂ ਮੰਗ ਕੀਤੀ ਤੇ ਕਿਹਾ ਕਿ ਉਕਤ ਵਾਰਡ ਦੇ ਇਸ ਮੁੱਖ ਮਾਰਗ ਦਾ ਬੁਰਾ ਹਾਲ ਹੈ | ਕਈ ਥਾਵਾਂ 'ਤੇ ਕੂੜਾ ਪਿਆ ਹੈ | ਲਾਈਟਾਂ ਦੇ ਖੰਬੇ ਖਸਤਾ ਹਾਲਤ 'ਚ ਹਨ | ਲੋਕ ਸਰਕਾਰ ਨੂੰ ਟੈਕਸ ਦਿੰਦੇ ਹਨ | ਸੀਵਰੇਜ ਦਾ ਮੰਦਾ ਹਾਲ ਹੈ | ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਵਲੋਂ ਉਕਤ ਸਮੱਸਿਆਵਾਂ ਦਾ ਛੇਤੀ ਹੱਲ ਕਰਵਾਉਣ ਦੀ ਅਪੀਲ ਪ੍ਰਸ਼ਾਸਨ ਨੂੰ ਕੀਤੀ ਗਈ ਹੈ | ਇਸ ਦੌਰਾਨ ਸੁਰਿੰਦਰ ਸਿੰਘ ਪੱਪਾ, ਰਾਹੁਲ ਕੁਮਾਰ ਤੇ ਸਰਬਜੋਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਦਾਣਾ ਮੰਡੀ ਵਿਚ ਸੀਵਰੇਜ ਬੰਦ ਦੀ ਸਮੱਸਿਆ ਹੱਲ ਕੀਤੀ ਜਾਵੇ- ਬੇਰੀ ਅਗਲੀ ਖ਼ਬਰ ਆਲੂਆਂ ਦੇ ਘੱਟ ਝਾੜ ਤੇ ਘੱਟ ਭਾਅ ਕਾਰਨ ਆਲੂ ਉਤਪਾਦਕ ਕਿਸਾਨ ਪ੍ਰੇਸ਼ਾਨ
Ad Position 24