27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੰਜਾਬ ਵਿਚ ਭਾਜਪਾ ਸਰਕਾਰ ਬਣਾਉਣ ਦੀ ਨੀਂਹ ਰੱਖੇਗੀ ਮੋਗਾ ਰੈਲੀ-ਖੰਨਾ <br/>

Ad Position 21
No active advertisement
ਮੀਟਿੰਗ ਵਿਚ ਮੌਜੂਦ ਅਵਿਨਾਸ਼ ਰਾਏ ਖੰਨਾ ਤੇ ਨਾਲ ਸੁਸ਼ੀਲ ਰਿੰਕੂ, ਰਮਨ ਪੱਬੀ, ਰਾਜੇਸ਼ ਕਪੂਰ, ਰਵੀ ਮਹਿੰਦਰੂ, ਸੁਸ਼ੀਲ ਸ਼ਰਮਾ, ਕ੍ਰਿਸ਼ਨ ਦੇਵ ਭੰਡਾਰੀ, ਅਸ਼ੋਕ ਸਰੀਨ ਹਿੱਕੀ, ਮਨੀਸ਼ ਵਿਜ | ਤਸਵੀਰ: ਜੀ. ਪੀ. ਸਿੰਘ <br/> 27-02-2026
ਜਲੰਧਰ, 26 ਫਰਵਰੀ (ਸ਼ਿਵ)- ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕੇਂਦਰੀ ਅਤੇ ਉੱਤਰੀ ਵਿਧਾਨ ਸਭਾ ਜ਼ਿਲਿ੍ਹਆਂ ਦੇ ਭਾਜਪਾ ਵਰਕਰਾਂ ਨਾਲ 14 ਮਾਰਚ ਨੂੰ ਮੋਗਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਰੈਲੀ ਸਬੰਧੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ | ਇਸ ਮੀਟਿੰਗ ਵਿਚ ਵਿਸ਼ੇਸ਼ ਤÏਰ 'ਤੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠÏਰ, ਰਾਸ਼ਟਰੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਸਾਬਕਾ ਸੀ.ਪੀ.ਐਸ. ਕੇ.ਡੀ. ਭੰਡਾਰੀ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਅਤੇ ਰਾਜੇਸ਼ ਕਪੂਰ ਸ਼ਾਮਲ ਸਨ | ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਜਨਤਾ ਮੋਗਾ ਵਿਚ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਰੈਲੀ ਵਿਚ ਸ਼ਾਮਲ ਹੋਣਗੇ |¢ ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਨੂੰ ਚੁਨੌਤੀ ਦੇਵੇਗੀ ਅਤੇ ਸੂਬੇ ਵਿਚ 2027 ਵਿਚ ਭਾਜਪਾ ਸਰਕਾਰ ਦੇ ਗਠਨ ਦੀ ਨੀਂਹ ਰੱਖੇਗੀ | ਇਸ ਮੌਕੇ ਮਨੋਰੰਜਨ ਕਾਲੀਆ, ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਕੇਂਦਰੀ, ਉੱਤਰੀ ਹਲਕੇ ਤੋਂ ਵੀ ਵੱਡੀ ਗਿਣਤੀ ਵਿਚ ਰੈਲੀ ਵਿਚ ਲੋਕ ਸ਼ਾਮਿਲ ਹੋਣਗੇ | ਇਸ ਮੌਕੇ ਰਮਨ ਪੱਬੀ, ਰਵੀ ਮਹਿੰਦਰੂ, ਮਨੀਸ਼ ਵਿਜ, ਭੁਪਿੰਦਰ ਕੁਮਾਰ, ਸੰਨ੍ਹੀ ਸ਼ਰਮਾ, ਮਨੋਜ ਅਗਰਵਾਲ, ਆਰ. ਕੇ. ਮਲਹੋਤਰਾ, ਅਸ਼ੀਸ਼ ਸਹਿਗਲ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਸ਼ਾ ਤੇ ਮਿੱਡ-ਡੇ-ਮੀਲ ਵਰਕਰਾਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਵੱਲ ਨੂੰ 1 ਨੂੰ ਕਰਨਗੀਆਂ ਰੋਸ ਮਾਰਚ ਅਗਲੀ ਖ਼ਬਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਣਨਗੇ ਹੋਰ ਸੁਲੱਭ ਸ਼ੌਚਾਲਿਆ
Ad Position 24