ਜਲੰਧਰ, 26 ਫਰਵਰੀ (ਸ਼ਿਵ)- ਸੁਲੱਭ ਇੰਟਰਨੈਸ਼ਨਲ ਸਰਵਿਸ ਆਰਗਨਾਈਜ਼ੇਸ਼ਨ ਦੇ ਕੰਟਰੋਲਰ ਰਾਮ ਨਰੇਸ਼ ਝਾਅ ਵਲੋਂ ਅੱਜ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਦੇ ਨਾਲ ਸਹਾਇਕ ਕੰਟਰੋਲਰ ਜੇ. ਪੀ. ਸਿਨਹਾ ਵੀ ਮੌਜੂਦ ਸਨ | ਉਕਤ ਕੰਪਨੀ ਅਧਿਕਾਰੀਆਂ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਵਾਰਡ ਤੋਂ ਇਲਾਵਾ ਹੋਰ ਵੀ ਇਲਾਕਿਆਂ ਵਿਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਜਲਦੀ ਹੀ ਸੁਲੱਭ ਸੋਚਾਲਿਆ ਦਾ ਨਿਰਮਾਣ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ | ਸ. ਬਿੱਟੂ ਨੇ ਕਿਹਾ ਕਿ ਜਲਦੀ ਹੀ ਕੰਪਨੀ ਵਲੋਂ ਸੁਲੱਭ ਸੋਚਾਲਿਆ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਸ. ਬਿੱਟੂ ਨੇ ਕੰਪਨੀ ਅਧਿਕਾਰੀਆਂ ਨਾਲ ਸੋਚਾਲਿਆ ਲਈ ਕਈ ਸਾਈਟਾਂ ਦੇਖੀਆਂ | ਬਿੱਟੂ ਨੇ ਕੰਪਨੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੰਪਨੀ ਵਲੋਂ ਜਿਨ੍ਹਾਂ ਥਾਵਾਂ 'ਤੇ ਸੌਚਾਲਿਆ ਬਣਾਏ ਗਏ ਹਨ, ਉੱਥੇ ਕਾਫ਼ੀ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ |