ਜਲੰਧਰ, 5 ਮਾਰਚ (ਚੰਦੀਪ ਭੱਲਾ)-ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਵੱਲੋਂ ਸਥਾਪਿਤ ਆਲ ਇੰਡੀਆ ਸਮਤਾ ਸੈਨਿਕ ਦਲ ਦਾ ਉੱਤਰੀ ਭਾਰਤ ਸੰਮੇਲਨ ਜੋ 7 ਅਤੇ 8 ਮਾਰਚ ਨੂੰ ਅੰਬੇਡਕਰ ਭਵਨ, ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ, ਸਬੰਧੀ ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੀ ਮੀਟਿੰਗ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਵਿਖੇ ਹੋਈ¢ ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਰਦੀਧਾਰੀ ਸੈਨਿਕ ਸ਼ਾਮਿਲ ਹੋਣਗੇ | ਮੀਟਿੰਗ 'ਚ ਦੱਸਿਆ ਗਿਆ ਕਿ 7 ਮਾਰਚ ਨੂੰ ਸਵੇਰੇ 10 ਵਜੇ ਦਲ ਦਾ ਝੰਡਾ ਲਹਿਰਾਉਣ ਅਤੇ ਪ੍ਰਤਿੱਗਿਆ ਗ੍ਰਹਿਣ ਕਰਨ ਤੋਂ ਬਾਅਦ ਸੈਨਿਕਾਂ ਦਾ ਟਰੇਨਿੰਗ ਕੈਂਪ ਲੱਗੇਗਾ¢ ਜਿਸ ਵਿਚ ਡਰਿੱਲ ਸਹਿਤ ਸਰੀਰਕ ਅਤੇ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਵੇਗਾ¢ ਜਿਸ ਵਿਚ ਉਪਰੋਕਤ ਰਾਜਾਂ ਦੀ ਰਿਪੋਰਟ ਵੀ ਦਿੱਤੀ ਜਾਵੇਗੀ ਅਤੇ ਭਾਵਪੂਰਨ ਵਿਚਾਰਾਂ ਹੋਣਗੀਆਂ¢8 ਮਾਰਚ ਨੂੰ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸਕੱਤਰ ਉੱਤਰੀ ਭਾਰਤ ਨਰੇਸ਼ ਖੋਖਰ ਕਰਨਗੇ¢ ਜਿਸ ਵਿਚ ਭੁਵਨੇਸ਼ ਸ਼ੇਰੀਆ (ਰਾਜਸਥਾਨ), ਰਾਜੇਸ਼ ਬੰਧ ਅਤੇ ਕੁਲਦੀਪ ਸਿੰਘ (ਹਰਿਆਣਾ), ਐਡਵੋਕੇਟ ਕੁਲਦੀਪ ਭੱਟੀ ਅਤੇ ਸੰਨ੍ਹੀ ਥਾਪਰ (ਪੰਜਾਬ), ਰੋਹਿਤ ਕੁਮਾਰ ਅਤੇ ਸੁਨੀਲ ਚਾਕਰੀਆ (ਜੰਮੂ ਕਸ਼ਮੀਰ) ਅਤੇ ਰਣਜੀਤ ਕੁਮਾਰ ਗੌਤਮ (ਉੱਤਰ ਪ੍ਰਦੇਸ਼) ਆਪਣੇ ਵਿਚਾਰ ਦੇਣਗੇ¢ ਦੂਜੇ ਸੈਸ਼ਨ ਦੀ ਪ੍ਰਧਾਨਗੀ ਚੇਅਰਮੈਨ ਡਾ. ਐੱਚ.ਆਰ. ਗੋਇਲ ਕਰਨਗੇ¢ ਮੁੱਖ ਮਹਿਮਾਨ ਵਜੋਂ ਡਾ. ਸੁਰਿੰਦਰ ਅਜਨਾਤ ਤਸ਼ਰੀਫ਼ ਲਿਆਉਣਗੇ¢ ਵਿਸ਼ੇਸ਼ ਮਹਿਮਾਨਾਂ ਵਜੋਂ ਹਰਜਿੰਦਰ ਮੱਲ ਅਤੇ ਮੈਡਮ ਚੰਚਲ ਮੱਲ ਸ਼ਿਰਕਤ ਕਰਨਗੇ¢ ਮੁੱਖ ਭਾਸ਼ਣ ਡਾ. ਪ੍ਰਦੀਪ ਆਗਲਵੇ (ਮਹਾਰਾਸ਼ਟਰ) ਵੱਲੋਂ ਦਿੱਤਾ ਜਾਵੇਗਾ¢ ਉਨ੍ਹਾਂ ਤੋਂ ਇਲਾਵਾ ਪ੍ਰੋ-ਤਾਰਾ ਰਾਮ (ਰਾਜਸਥਾਨ), ਐੱਸ.ਆਰ. ਰਿਆ ਅਤੇ ਡਾ. ਸੰਜੇ ਗਜਭੀਏ (ਮਹਾਰਾਸ਼ਟਰ) ਆਪਣੇ ਵਿਚਾਰ ਦੇਣਗੇ¢ ਬਾਅਦ ਦੁਪਹਿਰ 3 ਵਜੇ ਦਲ ਦੇ ਸੈਨਿਕ ਅਤੇ ਹੋਰ ਆਏ ਹੋਏ ਪਤਵੰਤੇ ਅੰਬੇਡਕਰ ਭਵਨ ਤੋਂ ਡਾ. ਅੰਬੇਡਕਰ ਚੌਕ ਤੱਕ ਯੂ.ਜੀ.ਸੀ. ਐਕਟ ਲਾਗੂ ਕਰਨ ਅਤੇ ਬੁੱਧ ਪੂਰਣਿਮਾ ਦੀ ਗਜ਼ਟਿਡ ਛੁੱਟੀ ਦਾ ਸਰਕਾਰ ਵੱਲੋਂ ਐਲਾਨ ਕਰਾਉਣ ਬਾਰੇ ਰੋਡ ਮਾਰਚ ਹੋਵੇਗਾ¢ ਇਸ ਮੀਟਿੰਗ ਵਿਚ ਸਕੱਤਰ ਸੰਨ੍ਹੀ ਥਾਪਰ, ਕੇਂਦਰੀ ਕਾਰਜਕਾਰਨੀ ਮੈਂਬਰ ਵਰਿੰਦਰ ਕੁਮਾਰ, ਹਰਭਜਨ ਨਿਮਤਾ, ਜੋਤੀ ਪ੍ਰਕਾਸ਼, ਚਮਨ ਲਾਲ ਅਤੇ ਰਜਿੰਦਰ ਕੁਮਾਰ ਜੱਸਲ ਆਦਿ ਹਾਜ਼ਰ ਸਨ¢