ਜਲੰਧਰ, 5 ਮਾਰਚ (ਡਾ. ਜਤਿੰਦਰ ਸਾਬੀ) ਪੰਜਾਬ ਕ੍ਰਿਕਟ ਐੋਸੋਸੀਏਸ਼ਨ ਵੱਲੋਂ ਅੰਡਰ 23 ਸਾਲ ਵਰਗ ਦਾ ਅੰਤਰ ਜਿਲ੍ਹਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀ ਜਿਲ੍ਹਾ ਜਲੰਧਰ ਦੀ ਕ੍ਰਿਕਟ ਟੀਮ ਦੇ ਚੋਣ ਟਰਾਇਲ 8 ਮਾਰਚ ਨੂੰ ਦੁਪਿਹਰ 12 ਵਜੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ 'ਚ 1 ਸਤੰਬਰ 2003 ਤੱਕ ਤੇ ਬਾਦ 'ਚ ਪੈਦਾ ਹੋਏ ਖਿਡਾਰੀ ਹਿੱਸਾ ਲੈ ਸਕਦ ੇਹਨ | ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਨਾਲ ਜਨਮ ਮਿਤੀ ਦਾ ਅਸਲੀ ਸਰਟੀਫਿਕੇਟ ਤੇ ਅਧਾਰ ਕਾਰਡ ਲੈ ਕੇ ਸਮੇਂ ਸਿਰ ਚੋਣ ਕਮੇਟੀ ਕੋਲ ਰਿਪੋਰਟ ਕਰਨ |