16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲਾ ਮਹੱਲਾ ਲੰਗਰ ਅਸਥਾਨ ਪਿੰਡ ਤੂਰਾਂ ਵਿਖੇ ਲੰਗਰ 2 ਫਰਵਰੀ ਤੋਂ ਲਗਾਤਾਰ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਅੱਪਰਾ, 5 ਮਾਰਚ (ਦਲਵਿੰਦਰ ਸਿੰਘ ਅੱਪਰਾ)-ਅੱਪਰਾ ਬੰਗਾ ਰੋਡ ਪਿੰਡ ਤੂਰਾਂ ਪੈਟਰੋਲ ਪੰਪ ਦੇ ਨਜ਼ਦੀਕ ਸਥਿਤ ਹੋਲਾ ਮਹੱਲਾ ਲੰਗਰ ਅਸਥਾਨ ਵਿਖੇ ਹੋਲਾ ਮਹੱਲਾ ਵੈਲਫੇਅਰ ਕਮੇਟੀ ਵਲੋਂ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਹੋਲੇ ਮਹੱਲੇ ਸਬੰਧੀ ਗੁਰੂ ਕੇ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਏ ਗਏ ਹਨ | ਇਸ ਸਬੰਧੀ ਵੇਰਵੇ ਦਿੰਦਿਆਂ ਹੋਲਾ ਮਹੱਲਾ ਵੈਲਫੇਅਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਅਸਥਾਨ ਪਿੰਡ ਤੂਰਾਂ ਵਿਖੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਹੇ ਹੋਲਾ ਮਹੱਲਾ ਸਮਾਗਮਾਂ 'ਚ ਸ਼ਾਮਲ ਹੋਣ ਜਾ ਰਹੀਆਂ ਸੰਗਤਾਂ ਲਈ ਚਾਹ-ਪਕੌੜੇ ਤੇ ਗੁਰੂ ਕੇ ਅਤੁੱਟ ਲੰਗਰ 2 ਫਰਵਰੀ ਦਿਨ ਸੋਮਵਾਰ ਨੂੰ ਆਰੰਭ ਕੀਤੇ ਗਏ ਹਨ | 2 ਫਰਵਰੀ ਨੂੰ ਹੀ ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕੀਤੇ ਗਏ ਸਨ | ਬੀਤੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਕੀਰਤਨ ਦੇ ਦੀਵਾਨ ਵੀ ਸਜਾਏ ਗਏ | ਲੰਗਰ 5 ਫਰਵਰੀ ਤੱਕ ਜਾਰੀ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਆਦਮਪੁਰ ਦੇ ਚੇਅਰਮੈਨ ਦਾ ਐਲਾਨ ਜਲਦ ਹੀ ਅਗਲੀ ਖ਼ਬਰ ਹੋਲਾ ਮਹੱਲਾ ਲੰਗਰ ਦੇ ਪੰਜਵੇਂ ਦਿਨ ਵੀ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ-ਰਾਣਾ
Ad Position 24