ਆਦਮਪੁਰ, 5 ਮਾਰਚ (ਰਮਨ ਦਵੇਸਰ)-ਬਲਾਕ ਸੰਮਤੀ ਆਦਮਪੁਰ ਦੇ ਚੇਅਰਮੈਨ ਦਾ ਐਲਾਨ ਜਲਦ ਹੀ ਹੋ ਸਕਦਾ ਹੈ | ਸੂਤਰਾਂ ਦੀ ਮੰਨੀਏ ਤਾਂ ਇਸ ਦੀ ਘੋਸ਼ਣਾ ਜਲਦ ਹੋ ਸਕਦੀ ਹੈ ਇਹ ਵੀ ਸੁਣਨ 'ਚ ਆ ਰਿਹਾ ਹੈ ਕਿ ਇਹ ਬਲਾਕ ਸੰਮਤੀ ਚੇਅਰਮੈਨ ਦੀ ਸੀਟ ਜਨਰਲ ਹੋ ਸਕਦੀ ਹੈ | ਇਹ ਤਾਂ ਤੈਅ ਹੈ ਕਿ ਬਲਾਕ ਸੰਮਤੀ ਆਦਮਪੁਰ ਦਾ ਚੇਅਰਮੈਨ ਆਪ ਪਾਰਟੀ ਦਾ ਹੀ ਬਣਾਇਆ ਜਾਵੇਗਾ | ਇਹ ਹੁਣ ਕੁੱਝ ਹੀ ਦਿਨਾਂ ਵਿੱਚ ਪਤਾ ਚੱਲੇਗਾ ਕਿ ਬਲਾਕ ਸੰਮਤੀ ਆਦਮਪੁਰ ਦੇ ਚੇਅਰਮੈਨ ਦਾ ਤਾਜ ਕਿਸਦੇ ਸਿਰ ਸੱਜਦਾ ਹੈ | ਆਦਮਪੁਰ ਬਲਾਕ ਸੰਮਤੀ ਦੀਆਂ ਚੌਣਾਂ 14 ਦਸੰਬਰ ਨੂੰ ਹੋਈਆਂ ਸਨ ਅਤੇ 17 ਦਸੰਬਰ ਨੂੰ ਇਸਦੇ ਨਤੀਜੇ ਆਏ ਸਨ | ਜਿਸ ਵਿੱਚ ਆਪ ਪਾਰਟੀ 25 ਬਲਾਕ ਸੰਮਤੀ ਵਿੱਚੋ 18 ਵਿੱਚ ਜੇਤੂ ਰਹੀ ਸੀ ਜਦ ਕਿ 5 ਕਾਂਗਰਸ 1 ਬਸਪਾ ਤੇ 1 ਵਿੱਚ ਅਕਾਲੀ ਜੇਤੂ ਰਹੇ ਸਨ |