16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਲੋਹੀਆਂ ਖਾਸ ਵਲੋਂ ਭਰਵੀਂ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਲੋਹੀਆਂ ਖਾਸ, 5 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਲੋਹੀਆਂ ਖਾਸ ਵਲੋਂ ਸੰਸਥਾ ਦੇ ਰਜਿਟਰਡ ਹੋਣ ਉਪਰੰਤ ਗਊਸ਼ਾਲਾ ਲੋਹੀਆਂ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਸੰਸਥਾ ਦੇ ਮੁੱਖ ਸਰਪ੍ਰਸਤ ਸ਼੍ਰੀ ਕੁਲਵੰਤ ਰਾਏ ਸ਼ਰਮਾ ਅਤੇ ਸਰਪ੍ਰਸਤ ਸ਼੍ਰੀ ਪਵਨ ਖੇੜਾ ਦੀ ਸਰਪ੍ਰਸਤੀ ਤੇ ਪ੍ਰਧਾਨ ਐਕਸਪਾਲ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਵੱਡੀ ਗਿਣਤੀ 'ਚ ਸ਼ਹਿਰ ਦੇ ਪਤਵੰਤੇ ਸੱਜਣਾਂ ਵਲੋਂ ਸੰਸਥਾ ਦਾ ਰਜਿਸਟਰੇਸ਼ਨ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ | ਇਸ ਮੌਕੇ ਬੋਲਦਿਆਂ ਮੁੱਖ ਸਰਪ੍ਰਸਤ ਸ਼੍ਰੀ ਕੁਲਵੰਤ ਰਾਏ ਸ਼ਰਮਾ, ਸਰਪ੍ਰਸਤ ਸ਼੍ਰੀ ਪਵਨ ਖੇੜਾ ਅਤੇ ਪ੍ਰਧਾਨ ਐਕਸਪਾਲ ਨੇ ਕਿਹਾ ਕਿ ਜਿਥੇ ਉਹ ਸੰਸਥਾ ਦੇ ਹਰ ਮੈਂਬਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਚੁਣ ਕੇ ਮਾਣ ਦਿੱਤਾ ਹੈ, ਉੱਥੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਦੁਸ਼ਹਿਰਾ ਮਨਾਉਣ ਦੇ ਨਾਲ ਨਾਲ ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਦੂਰ ਕਰਨ ਲਈ ਵੀ ਅੱਗੇ ਰਹਿਣਗੇ | ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਚਤਰੱਥ, ਨਗਰ ਪੰਚਾਇਤ ਲੋਹੀਆਂ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਪ੍ਰਧਾਨ ਜਗਜੀਤ ਸਿੰਘ, ਲੋਹੀਆਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪਵਨ ਗਾਂਧੀ, ਲਹਿੰਬਰ ਭੱਟੀ ਡੁਮਾਣਾ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਸਰਪ੍ਰਸਤ ਸ਼੍ਰੀ ਪਵਨ ਖੈੜਾ, ਪ੍ਰਧਾਨ ਐਕਸਪਾਲ, ਵਿਸ਼ਾਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਅਨਿਲ ਕÏਸ਼ਲ ਮੀਤ ਪ੍ਰਧਾਨ, ਨਵੀਨ ਸ਼ਰਮਾ ਬੰਟੀ ਜਨਰਲ ਸਕੱਤਰ, ਡਾਕਟਰ ਨਿਰਮਲ ਨੋਧੀ ਕੈਸ਼ੀਅਰ ਤੇ ਡਾਇਰੈਕਟਰ, ਅੰਕੁਸ਼ ਖੇੜਾ ਸਹਾਇਕ ਕੈਸ਼ੀਅਰ, ਮੋਤੀਲਾਲ ਕਾਲੀਆ ਦਫਤਰ ਸਕੱਤਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੀ ਬੈਠਕ ਅਗਲੀ ਖ਼ਬਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੁਲਤਵੀ ਹੁਣ ਅੱਜ ਹੋਵੇਗੀ ਚੋਣ <br/>
Ad Position 24